ਮਹਿਲਾ ਨਾਲ ਹੋਈ ਕੁੱਟਮਾਰ ''ਤੇ ਕਾਂਗਰਸੀ ਕੌਂਸਲਰ ਦਾ ਸ਼ਰਮਨਾਕ ਬਿਆਨ (ਵੀਡੀਓ)

06/15/2019 6:19:32 PM

ਸ੍ਰੀ ਮੁਕਤਸਰ ਸਾਹਿਬ— ਸ੍ਰੀ ਮੁਕਤਸਰ ਸਾਹਿਬ 'ਚ ਕਾਂਗਰਸੀ ਕੌਂਸਲਰ ਦੇ ਭਰਾ ਵੱਲੋਂ ਸੜਕ 'ਤੇ ਮਹਿਲਾ ਨਾਲ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਤੋਂ ਬਾਅਦ ਹੁਣ ਮੁਲਜ਼ਮ ਦੇ ਭਰਾ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦਾ ਸ਼ਰਮਨਾਕ ਬਿਆਨ ਆਇਆ ਹੈ। ਇਸ ਮਾਮਲੇ 'ਤੇ ਕਾਂਗਰਸੀ ਕੌਂਸਲਰ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਸ ਦੇ ਭਰਾ ਨੇ ਗੁੱਸੇ 'ਚ ਮਹਿਲਾ ਨੂੰ ਕੁੱਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗੁੱਸੇ 'ਚ ਇਦਾਂ ਹੀ ਕੁੱਟਿਆ ਜਾਂਦਾ ਹੈ। ਇਸ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਕੋਈ ਗਲਤੀ ਨਹੀਂ ਸੀ ਸਗੋਂ ਉਕਤ ਮਹਿਲਾ ਦੀ ਹੀ ਗਲਤੀ ਸੀ। 

PunjabKesari
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ 'ਚ ਬੀਤੇ ਦਿਨ ਕੁਝ ਲੋਕਾਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬੂੜਾ ਗੁੱਜਰ ਰੋਡ 'ਤੇ ਦੋ ਔਰਤਾਂ ਨੂੰ ਘਰੋਂ ਘੜੀਸ ਕੇ ਬਾਹਰ ਸੜਕ ਵਿਚਾਲੇ ਲਿਆ ਕੇ ਬੁਰੀ ਬੇਰਹਿਮੀ ਨਾਲ ਕੁੱਟਿਆ ਸੀ। ਕੁੱਟਮਾਰ ਦੀ ਇਕ ਬੱਚੇ ਵੱਲੋਂ ਬਣਾਈ ਵੀ ਬਣਾਈ ਗਈ ਸੀ, ਜੋ ਕਿ ਕਾਫੀ ਵਾਇਰਲ ਹੋ ਚੁੱਕੀ ਹੈ। ਵੀਡੀਓ 'ਚ ਬੱਚਾ ਖੁਦ ਵੀ ਰੋ-ਰੋ ਕੇ ਕਹਿ ਰਿਹਾ ਕੇ ਮੇਰੀ ਮੰਮੀ ਨੂੰ ਬਚਾ ਲਓ, ਮੇਰੀ ਮੰਮੀ ਮਾਰ ਦਿੱਤੀ। ਪੀੜਤ ਔਰਤ ਦੇ ਬੱਚੇ ਵੱਲੋਂ ਬਣਾਈ ਗਈ ਵੀਡੀਓ 'ਚ ਦਿੱਸ ਰਿਹਾ ਹੈ ਕਿ ਕਿਵੇਂ ਕਾਂਗਰਸੀ ਕੌਂਸਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਅਤੇ ਦੋ ਹੋਰ ਲੜਕਿਆਂ ਵੱਲੋਂ ਪੀੜਤ ਔਰਤ ਨੂੰ ਘਰੋਂ ਬਾਹਰ ਖਿੱਚ ਕੇ ਸੜਕ 'ਤੇ ਲਿਆ ਕੇ ਕੁੱਟਮਾਰ ਕਰਦੇ ਹਨ।

ਔਰਤ ਨੂੰ ਸੜਕ 'ਤੇ ਲੰਮੇ ਪਾ ਕੇ ਬੈਲਟਾਂ, ਲੱਤਾਂ ਅਤੇ ਡਾਗਾਂ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਛਡਾਉਣ ਆਈ ਉਸ ਦੀ ਮਾਂ ਨੂੰ ਵੀ ਵਾਲਾਂ ਤੋਂ ਫੜ੍ਹਾ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਮਾਵਾਂ ਧੀਆਂ ਨੂੰ ਲੋਕਾਂ ਵੱਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ। ਸੋਸ਼ਲ ਮੀਡੀਆ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵੀ ਹਰਕਤ 'ਚ ਆਈ ਸੀ ਅਤੇ ਪੁਲਸ ਨੇ ਇਸ ਮਾਮਲੇ 'ਚ ਕਾਂਗਰਸੀ ਕੌਂਸਲਰ ਅਤੇ ਉਸ ਦੇ ਤਿੰਨ ਭਰਾਵਾਂ ਸਮੇਤ ਦਸ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 

ਪੀੜਤ ਲੜਕੀ ਦੇ ਭਰਾ ਨੇ ਦੱਸਿਆ ਸੀ ਕਿ ਉਨ੍ਹਾਂ ਸੰਨੀ ਚੌਧਰੀ ਤੋਂ ਵਿਆਜ 'ਤੇ ਪੈਸੇ ਲਏ ਸਨ ਜੋ ਕਿ ਉਨ੍ਹਾਂ ਨੇ ਵਾਪਸ ਕਰ ਦਿੱਤੇ ਸਨ ਪਰ ਅਜੇ ਵੀ ਉਹ 23000 ਰੁਪਏ ਹੋਰ ਉਸ ਦੀ ਭੈਣ ਕੋਲੋਂ ਮੰਗ ਰਹੇ ਹਨ ਅਤੇ ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਉਸ ਦੀ ਭੈਣ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਥਾਣਾ ਸਿਟੀ ਦੇ ਇੰਚਾਰਜ਼ ਅਸ਼ੋਕ ਕੁਮਾਰ ਨੇ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਐੱਮ. ਸੀ. ਰਾਕੇਸ਼ ਚੌਧਰੀ, ਉਸਦੇ ਭਰਾ ਰੂਪ ਲਾਲ, ਸੁਰੇਸ਼ ਚੌਧਰੀ, ਸੰਨੀ ਚੌਧਰੀ ਤੋਂ ਇਲਾਵਾ ਗੁੱਡੀ, ਸੇਖੂ, ਜੰਬੋ, ਹਸਨ, ਰੇਨੂ ਅਤੇ ਜੋਤੀ ਦੇ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਉਧਰ ਜ਼ਿਲਾ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਦੋਂ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


shivani attri

Content Editor

Related News