ਸਹੁਰਾ ਪਰਿਵਾਰ ਦੀ ਕਰਤੂਤ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ, ਬੱਚਾ ਪੈਦਾ ਨਾ ਹੋਣ ਕਾਰਨ ਨੂੰਹ ਦਾ ਕੀਤਾ ਅਜਿਹਾ ਹਾਲ

Thursday, Sep 21, 2017 - 01:52 PM (IST)

ਸਹੁਰਾ ਪਰਿਵਾਰ ਦੀ ਕਰਤੂਤ ਜਾਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ, ਬੱਚਾ ਪੈਦਾ ਨਾ ਹੋਣ ਕਾਰਨ ਨੂੰਹ ਦਾ ਕੀਤਾ ਅਜਿਹਾ ਹਾਲ

ਬਠਿੰਡਾ — ਭੀੜ ਤਲਾਬ ਬਸਤੀ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਮਹਿਲਾ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਬੱਚਾ ਪੈਦਾ ਨਾ ਹੋਣ ਕਾਰਨ ਰੁੱਖ ਨਾਲ ਬੰਨ ਕੇ ਡੰਡਿਆਂ ਨਾਲ ਕੁੱਟਮਾਰ ਕੀਤੀ। ਉਥੇ ਹੀ ਆਲੇ-ਦੁਆਲੇ ਖੜ੍ਹੇ ਲੋਕ ਉਸ ਨੂੰ ਛਡਵਾਉਣ ਦੀ ਬਜਾਇ ਤਮਾਸ਼ਾ ਦੇਖਦੇ ਰਹੇ।
ਸ਼ਿਕਾਇਤ ਦੇ ਬਾਵਜੂਦ ਪੁਲਸ ਨੇ ਨਹੀਂ ਕੀਤੀ ਕੋਈ ਕਾਰਵਾਈ
ਸਿਵਲ ਹਸਪਤਾਲ 'ਚ ਭਰਤੀ ਪੀੜਤ ਮਹਿਲਾ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਵਾਲੇ ਦਹੇਜ ਤੇ ਬੱਚਾ ਪੈਦਾ ਕਰਨ ਲਈ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗੇ। ਇਸ ਦੇ ਖਿਲਾਫ ਬੀਤੇ ਸਾਲ ਇਸ ਮਾਮਲੇ ਸੰਬੰਧੀ ਵੀ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ। 17 ਸਤੰਬਰ ਨੂੰ ਜਦ ਉਹ ਸਹੁਰੇ ਘਰ ਪਹੁੰਚੀ ਤਾਂ ਸੱਸ ਤੇ ਨਨਾਣ ਨੇ ਉਸ 'ਤੇ ਹਮਲਾ ਕਰ ਦਿੱਤਾ ਫਿਰ ਘਰ 'ਚ ਸਥਿਤ ਰੁੱਖ ਨਾਲ ਬੰਨ ਕੇ ਪਤੀ ਤੇ ਸਹੁਰਾ ਪਰਿਵਾਰ ਨੇ ਡੰਡੇ ਨਾਲ ਉਸ ਦੀ ਕੁੱਟਮਾਰ ਕੀਤੀ।
ਦੋਸ਼ੀਆਂ ਦੇ ਖਿਲਾਫ ਕੀਤੇ ਕੇਸ ਦਰਜ
ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਮਹਿਲਾ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਇਸ ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ। ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 


Related News