ਲੁਧਿਆਣਾ : ਚੰਡੀਗੜ੍ਹ ਤੋਂ ਆਈ ਟੀਮ ਵਲੋਂ ਚਰਸ ਸਮੇਤ ਔਰਤ ਗ੍ਰਿਫਤਾਰ
Thursday, Jul 26, 2018 - 04:43 PM (IST)
ਲੁਧਿਆਣਾ (ਅਭਿਸ਼ੇਕ) : ਚੰਡੀਗੜ੍ਹ ਤੋਂ ਆਈ ਟੀਮ ਨੇ ਵੀਰਵਾਰ ਨੂੰ ਸਥਾਨਕ ਗਾਂਧੀ ਨਗਰ ਇਲਾਕੇ 'ਚੋਂ ਇਕ ਔਰਤ ਨੂੰ 3 ਕਿਲੋ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਨਾਰਕੋਟਿਕਸ ਕੰਟਰੋਲ ਬਿਓਰੋ ਦੀ ਟੀਮ ਦੇ ਗੁਪਤ ਸੂਚਨਾ ਦੇ ਆਧਾਰ 'ਤੇ ਇੱਥੇ ਛਾਪੇਮਾਰੀ ਕਰਕੇ ਉਕਤ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਅਦਾਲਤ 'ਚ ਪੇਸ਼ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਚਰਸ ਉਹ ਕਿੱਥੋਂ ਲਿਆਉਂਦੀ ਹੈ ਅਤੇ ਕਿੱਥੇ ਵੇਚਦੀ ਹੈ। ਫਿਲਹਾਲ ਇਸ ਚਰਚ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 3 ਲੱਖ ਰੁਪਏ ਦੱਸੀ ਜਾ ਰਹੀ ਹੈ।
