ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ

Tuesday, Oct 10, 2023 - 06:28 PM (IST)

ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ

ਅੰਮ੍ਰਿਤਸਰ (ਵੈੱਬ ਡੈਸਕ, ਅਰੁਣ)- ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚੋਂ 2 ਦਿਨਾਂ ਦੇ ਨਵਜਨਮੇ ਬੱਚੇ ਨੂੰ ਚੋਰੀ ਕਰਨ ਵਾਲਿਆਂ ਦੀ ਪਛਾਣ ਹੋ ਗਈ ਹੈ। ਜਾਣਕਾਰੀ ਮੁਤਾਬਕ ਬੱਚਾ ਚੁੱਕਣ ਵਾਲੇ ਤਿੰਨ ਜਣੇ ਸਨ, ਜਿਸ 'ਚ ਦੋ ਵਿਅਕਤੀ ਤੇ ਇਕ ਔਰਤ ਸ਼ਾਮਲ ਸੀ। ਜਿਸ 'ਚ ਦੋਵੇਂ ਵਿਅਕਤੀਆਂ ਦੀ ਪਛਾਣ ਹੋ ਗਈ ਅਤੇ ਔਰਤ ਅਜੇ ਫ਼ਰਾਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਮਾਪਿਆਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਮੌਤ ਦੀ ਖ਼ਬਰ ਨੇ ਘਰ ਵਿਛਾਏ ਸੱਥਰ

ਪੁਲਸ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ ਖੋਸਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਸ਼ੱਕੀ ਔਰਤ ਫ਼ਿਲਹਾਲ ਫ਼ਰਾਰ ਦੱਸੀ ਜਾ ਰਹੀ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ 'ਚ ਔਰਤ ਦਾ ਜੀਜਾ ਅਤੇ ਉਸ ਦਾ ਦੋਸਤ ਸ਼ਾਮਲ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਰੌਕੀ ਅਤੇ ਦੋਸਤ ਕਰਨ ਬਟਾਲਾ ਵਜੋਂ ਹੋਈ ਹੈ, ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਮੁੱਖ ਔਰਤ ਹੈ।

ਇਹ ਵੀ ਪੜ੍ਹੋ-  ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ

ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦਾ ਕੋਈ ਬੱਚਾ ਨਹੀਂ ਹੈ ਅਤੇ ਜੀਜਾ-ਸਾਲੀ ਨੇ ਮਿਲ ਕੇ ਇਸ ਬਾਰੇ ਸਾਜਿਸ਼ ਰਚੀ ਸੀ। ਜਿਸ 'ਤੇ ਜੀਜਾ ਰੌਕੀ ਨੇ ਆਪਣੇ ਦੋਸਤ ਨੂੰ ਵੀ ਇਸ ਕੰਮ 'ਚ ਸ਼ਾਮਲ ਕਰ ਲਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਅਜੇ ਔਰਤ ਤੇ ਚੋਰੀ ਹੋਇਆ ਬੱਚਾ ਨਹੀਂ ਮਿਲ ਸਕਿਆ। ਪੁਲਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਬੱਚੇ ਨੂੰ ਬਰਾਮਦ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬੱਚੇ ਨੂੰ ਬਰਾਮਦ ਕਰ ਲਿਆ ਜਾਵੇਗਾ ਅਤੇ ਔਰਤ ਦੀ ਗ੍ਰਿਫਤਾਰੀ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਅਮਰਪ੍ਰੀਤ ਸਿੰਘ ਨੇ ਖ਼ਾਲਸਾ ਏਡ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News