ਦੂਜਾ ਵਿਆਹ ਕਰਵਾਉਣ ’ਤੇ ਵੀ ਹੋਈ ਮਾਮੂਲੀ ਤਕਰਾਰ, ਕੀਤੀ ਖੁਦਕੁਸ਼ੀ

Tuesday, Dec 24, 2019 - 04:12 PM (IST)

ਦੂਜਾ ਵਿਆਹ ਕਰਵਾਉਣ ’ਤੇ ਵੀ ਹੋਈ ਮਾਮੂਲੀ ਤਕਰਾਰ, ਕੀਤੀ ਖੁਦਕੁਸ਼ੀ

ਗੁਰਦਾਸਪੁਰ (ਵਿਨੋਦ) - ਪਰਿਵਾਰ ਦੀ ਮਾਮੂਲੀ ਤਕਰਾਰ ਦੇ ਚੱਲਦੇ ਇਕ ਔਰਤ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਅਤੇ ਭਰਾ ਦੇ ਬਿਆਨ ’ਤੇ ਕਾਰਵਾਈ ਕਰਕੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਦੀਨਾਨਗਰ ਪੁਲਸ ਸਟੇਸ਼ਨ ਦੇ ਇੰਚਾਰਜ਼ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਢੀਢਾ ਸੈਣੀਆ ’ਚ ਇਕ ਔਰਤ ਨੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਨੂੰ ਕਬਜ਼ੇ ’ਚ ਲੈ ਅਸੀਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। 

ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਮਾਂ ਸਵਰਨਾ ਦੇਵੀ ਪਤਨੀ ਬਲਜੀਤ ਸਿੰਘ ਅਤੇ ਭਰਾ ਸਿਕੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਪੂਜਾ ਦਾ ਪਹਿਲਾ ਪਿੰਡ ਲਾਡੀ ਗੁਜ਼ਰਾਂ ’ਚ ਵਿਆਹ ਹੋਇਆ ਸੀ। ਕਿਸੇ ਗੱਲ ਨੂੰ ਲੈ ਕੇ ਅਣਬਣ ਹੋਣ ਕਾਰਨ ਉਨ੍ਹਾਂ ਨੇ ਪੂਜਾ ਦਾ ਦੂਜਾ ਵਿਆਹ ਪਿੰਡ ਢੀਢਾ ਸੈਣੀਆ ਨਿਵਾਸੀ ਪਵਨ ਕੁਮਾਰ ਨਾਲ ਕਰ ਦਿੱਤਾ, ਜਿਥੇ ਮਾਮਲੀ ਤਕਰਾਰ ਹੋਣ ’ਤੇ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਮਾਂ ਅਤੇ ਭਰਾ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਅਤੇ ਨਾ ਹੀ ਉਹ ਕੋਈ ਕਾਰਵਾਈ ਕਰਨਾ ਚਾਹੁੰਦੇ ਹਨ। ਇਸੇ ਲਈ ਪੁਲਸ ਨੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਸ਼ੱਕ ਹੋਣ ’ਤੇ ਕਾਰਵਾਈ ਕਰਨ ਦੀ ਗੱਲ ਕਹੀ। 


author

rajwinder kaur

Content Editor

Related News