ਔਰਤ ਦੀਆਂ ਵਾਲੀਆਂ ਲੁੱਟੀਆਂ
Sunday, Apr 22, 2018 - 04:49 AM (IST)

ਜਲੰਧਰ, (ਮ੍ਰਿਦੁਲ)- ਕੂਲ ਰੋਡ ਸਥਿਤ ਅਗਰਵਾਲ ਢਾਬੇ ਕੋਲ ਆਪਣੀ ਨੂੰਹ ਦੇ ਨਾਲ ਜਾ ਰਹੀ ਇਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਗੜ੍ਹਾ ਦੀ ਗੀਤਾ ਕਾਲੋਨੀ ਦੇ ਰਹਿਣ ਵਾਲੇ ਰੋਹਿਤ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਮਮਤਾ ਤੇ ਭਾਬੀ ਸ਼ਾਮ ਨੂੰ ਮਾਡਲ ਟਾਊਨ ਸ਼ਾਪਿੰਗ ਲਈ ਜਾ ਰਹੀਆਂ ਸਨ ਕਿ ਚੀਮਾ ਚੌਕ ਵਲੋਂ ਤੇਜ਼ ਰਫਤਾਰ ਬਾਈਕ 'ਤੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਦੀ ਮਾਂ ਦੀਆਂ ਵਾਲੀਆਂ ਲੁੱਟ ਲਈਆਂ। ਮਾਮਲੇ ਸਬੰਧੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।