ਕਰਵਾਚੌਥ ਦੇ ਮੌਕੇ ''ਤੇ ਔਰਤ ਦੀ ਵਾਲੀ ਲਾਹੀ

Monday, Oct 09, 2017 - 07:04 AM (IST)

ਕਰਵਾਚੌਥ ਦੇ ਮੌਕੇ ''ਤੇ ਔਰਤ ਦੀ ਵਾਲੀ ਲਾਹੀ

ਭੋਗਪੁਰ, (ਰਾਣਾ)- ਕਰਵਾਚੌਥ ਦੇ ਦਿਨ ਭੋਗਪੁਰ ਵਿਖੇ ਇਕ ਔਰਤ ਦੀ ਵਾਲੀ ਝਪਟਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮੁਖਤਿਆਰ ਕੌਰ ਪਤਨੀ ਨਛੱਤਰ ਸਿੰਘ ਵਾਸੀ ਸ੍ਰੀ ਗੁਰੂ ਰਵਿਦਾਸ ਨਗਰ ਭੋਗਪੁਰ ਬਾਜ਼ਾਰ ਵਿਚੋਂ ਕੁਝ ਸਾਮਾਨ ਖਰੀਦ ਕੇ ਆਪਣੇ ਘਰ ਵਾਪਸ ਪੈਦਲ ਜਾ ਰਹੀ ਸੀ। ਜਦੋਂ ਉਹ ਪੰਜਾਬ ਨੈਸ਼ਨਲ ਬੈਂਕ ਕੋਲ ਪਹੁੰਚੀ ਤਾਂ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਵਿਚੋਂ ਇਕ ਲਾਲ ਟੀ-ਸ਼ਰਟ ਵਾਲਾ 22-23 ਸਾਲਾ ਨੌਜਵਾਨ ਉਤਰਿਆ ਤੇ ਉਸ ਦੇ ਇਕ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਲਈ ਅਤੇ ਦੂਸਰੇ ਕੰਨ ਦੀ ਵਾਲੀ ਲਾਹੁਣ ਲੱਗਾ ਤਾਂ ਔਰਤ ਨੇ ਦਲੇਰੀ ਦਿਖਾਉਂਦੇ ਹੋਏ ਆਪਣੇ ਕੰਨ 'ਤੇ ਹੱਥ ਰੱਖ ਲਿਆ। ਉਕਤ ਨੌਜਵਾਨ ਔਰਤ ਦੀ ਦੂਸਰੀ ਵਾਲੀ ਲਾਹੁਣ ਵਿਚ ਸਫ਼ਲ ਨਹੀਂ ਹੋ ਸਕਿਆ ਤੇ ਉਹ ਗੱਡੀ ਵਿਚ ਬੈਠ ਕੇ ਭੱਜਣ ਲੱਗਾ। ਦੂਸਰੇ ਪਾਸਿਓਂ ਨਛੱਤਰ ਕੌਰ ਦਾ ਲੜਕਾ ਦੀਦਾਰ ਸਿੰਘ ਮੋਟਰਸਾਈਕਲ 'ਤੇ ਆ ਰਿਹਾ ਸੀ। ਉਸ ਨੇ ਆਪਣਾ ਮੋਟਰਸਾਈਕਲ ਗੱਡੀ ਦੇ ਅੱਗੇ ਸੁੱਟ ਦਿੱਤਾ। ਸਿਰ 'ਤੇ ਪਰਨਾ ਬੰਨ੍ਹੀ ਸਵਿਫਟ ਕਾਰ ਡਰਾਈਵ ਕਰਦਾ ਕੱਟਵੀਂ ਚਿੱਟੀ ਤੇ ਕਾਲੀ ਦਾੜ੍ਹੀ ਵਾਲਾ 42-43 ਸਾਲਾ ਨੌਜਵਾਨ ਨੇ ਮੋਟਰਸਾਈਕਲ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਗੱਡੀ ਦੇ ਅਗਲੇ ਬੰਪਰ ਦੇ ਲਾਕ ਖੁੱਲ੍ਹ ਗਏ। ਉਸ ਨੇ ਗੱਡੀ ਬੈਕ ਕਰ ਕੇ ਆਦਮਪੁਰ ਵੱਲ ਨੂੰ ਭਜਾ ਲਈ ਤੇ ਭੱਜਣ ਵਿਚ ਕਾਮਯਾਬ ਹੋ ਗਏ। 


Related News