ਅਣਪਛਾਤੇ ਵਾਹਨ ਦੀ ਟੱਕਰ ਨਾਲ ਔਰਤ ਦੀ ਮੌਤ
Wednesday, Sep 13, 2017 - 04:06 AM (IST)
ਬਨੂੜ, (ਗੁਰਪਾਲ)- ਬਨੂੜ ਨੇੜਲੇ ਪਿੰਡ ਨਨਹੇੜਾ ਦੀ 65 ਸਾਲਾ ਬਜ਼ੁਰਗ ਔਰਤ ਦੀ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਨਨਹੇੜਾ ਦੀ ਵਸਨੀਕ ਵਿੱਦਿਆ ਕੌਰ ਪਤਨੀ ਗੁਰਬਚਨ ਸਿੰਘ ਨਜ਼ਦੀਕ ਪਿੰਡ ਸ਼ੰਭੂ ਕਲਾਂ ਵਿਖੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਵਿਚੋਂ ਪੈਸੇ ਲੈਣ ਲਈ ਪੈਦਲ ਜਾ ਰਹੀ ਸੀ। ਜਦੋਂ ਬਜ਼ੁਰਗ ਔਰਤ ਪਿੰਡ ਸ਼ੰਭੂ ਕਲਾਂ ਨੇੜੇ ਪਹੁੰਚੀ ਤਾਂ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਸੜਕ 'ਤੇ ਪਿੰਡ ਦਾ ਸਰਪੰਚ ਸੂਰਤ ਸਿੰਘ, ਨਾਨਕ ਸਿੰਘ, ਸੁਲੱਖਣ ਸਿੰਘ, ਗੁਰਮੇਲ ਸਿੰਘ ਬਿੱਟਾ ਉਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਹਾਦਸਾ ਦੇਖ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
