ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ
Monday, Oct 30, 2017 - 07:42 AM (IST)
ਲੁਧਿਆਣਾ, (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਭੱਟੀਆਂ ਬੇਟ 'ਚ ਅੱਜ ਨੈਸ਼ਨਲ ਹਾਈਵੇ 'ਤੇ ਕਰੀਬ ਸਾਢੇ 8 ਵਜੇ ਇਕ ਅਣਪਛਾਤੀ ਔਰਤ ਦੀ ਲਾਸ਼ ਬੁਰੀ ਤਰ੍ਹਾਂ ਕੱਟੀ-ਵੱਢੀ ਹਾਲਤ ਵਿਚ ਮਿਲੀ।
ਮੌਕੇ 'ਤੇ ਪੁੱਜੇ ਥਾਣਾ ਲਾਡੋਵਾਲ ਦੇ ਮੁਖੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਹਾਈਵੇ 'ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੋਈ ਹੈ, ਜਿਸ 'ਤੇ ਮੌਕੇ 'ਤੇ ਪੁਲਸ ਕਰਮਚਾਰੀ ਭੇਜ ਦੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਸ਼ ਦਾ ਸਾਰਾ ਹਿੱਸਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਹੈ ਅਤੇ ਮ੍ਰਿਤਕ ਦੀ ਕੋਈ ਪਛਾਣ ਨਹੀਂ ਹੋ ਪਾ ਰਹੀ ਹੈ, ਜਦੋਂਕਿ ਪਛਾਣ ਕਰਨ 'ਤੇ ਲਾਸ਼ ਦੇ ਕੋਲੋਂ ਇਕ ਲੇਡੀਜ਼ ਵਾਲਾਂ ਵਿਚ ਪਾਉਣ ਵਾਲੀ ਪਰਾਂਦੀ ਮਿਲੀ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲਾਸ਼ ਔਰਤ ਦੀ ਹੋ ਸਕਦੀ ਹੈ, ਜਦੋਂਕਿ ਲਾਸ਼ ਦੇ ਟੁਕੜੇ ਕਰੀਬ 100 ਮੀਟਰ ਤੱਕ ਸੜਕ 'ਤੇ ਖਿੱਲਰੇ ਪਏ ਸਨ ਅਤੇ ਮ੍ਰਿਤਕ ਦੀ ਲਾਸ਼ ਦੇ ਸਿਰ ਦਾ ਕੋਈ ਵੀ ਹਿੱਸਾ ਮੌਕੇ 'ਤੇ ਬਰਾਮਦ ਨਹੀਂ ਹੋਇਆ ਹੈ। ਹਾਲ ਦੀ ਘੜੀ ਪੁਲਸ ਨੇ ਲਾਸ਼ ਦੇ ਟੁਕੜਿਆਂ ਨੂੰ ਇਕੱਠਾ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ ਅਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
