ਟਰੇਨ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ
Sunday, Jul 30, 2017 - 07:29 AM (IST)
ਜਲੰਧਰ, (ਮਹੇਸ਼)— ਜਲੰਧਰ ਕੈਂਟ-ਚਹੇੜੂ ਰੇਲ ਟ੍ਰੈਕ 'ਤੇ ਆਉਂਦੇ ਸਲੇਮਪੁਰ ਮਸੰਦਾਂ ਦੇ ਰੇਲਵੇ ਫਾਟਕ ਦੇ ਨੇੜੇ ਅੱਜ ਸਵੇਰੇ ਇਕ ਔਰਤ ਦੀ ਮਾਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਪਵਨ ਕੁਮਾਰ ਤੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਉਸਦੀ ਪਛਾਣ ਹਰਮਿੰਦਰ ਕੌਰ (45) ਪਤਨੀ ਜਗੀਰ ਸਿੰਘ ਵਾਸੀ ਨਿਊ ਡਿਫੈਂਸ ਕਾਲੋਨੀ ਫੇਸ-2 ਦੀਪ ਨਗਰ ਜਲੰਧਰ ਦੇ ਤੌਰ 'ਤੇ ਹੋਈ ਹੈ।
ਮ੍ਰਿਤਕਾ ਦਾ ਪਤੀ ਵਿਦੇਸ਼ ਵਿਚ ਹੈ। ਰੇਲਵੇ ਪੁਲਸ ਅਨੁਸਾਰ ਮ੍ਰਿਤਕਾ ਦੇ ਪਿਤਾ ਬਲਬੀਰ ਸਿੰਘ ਵਾਸੀ ਪੰਡੋਰੀ ਨਿੱਝਰਾਂ (ਆਦਮਪੁਰ) ਤੇ ਬੇਟਾ-ਬੇਟੀ ਗੁਰਕੀਰਤ ਸਿੰਘ ਤੇ ਸਿਮਰਪ੍ਰੀਤ ਕੌਰ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਏ। ਪਰਿਵਾਰ ਅਨੁਸਾਰ ਮ੍ਰਿਤਕਾ ਹਰਮਿੰਦਰ ਕੌਰ ਰੋਜ਼ ਵਾਂਗ ਅੱਜ ਸਵੇਰੇ ਸੈਰ ਲਈ ਘਰੋਂ ਨਿਕਲੀ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਰਹਿੰਦੀ ਸੀ। ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਰੇਲਵੇ ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਕੋਲ ਪਈ ਲਾਸ਼ ਵੇਖ ਕੇ ਵੀ ਬੇਟਾ-ਬੇਟੀ ਨੂੰ ਮਾਂ ਦੀ ਮੌਤ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ।
