ਕਾਰ ਦੀ ਲਪੇਟ ''ਚ ਆਉਣ ਨਾਲ ਔਰਤ ਦੀ ਮੌਤ

09/25/2017 12:56:48 AM

ਪਠਾਨਕੋਟ, (ਸ਼ਾਰਦਾ)-  ਇਕ ਸਵਿਫਟ ਕਾਰ ਨੇ ਸੜਕ ਕਿਨਾਰੇ ਖੜ੍ਹੀ ਔਰਤ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਕਾਰ ਡਰਾਈਵਰ ਖਿਲਾਫ ਥਾਣਾ ਕਾਨਵਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਧੋਬੜਾ ਆਪਣੀ ਮਾਸੀ ਦਰਸ਼ਨਾ ਦੇਵੀ ਪਤਨੀ ਧਰਮ ਚੰਦ ਨਾਲ ਝਾਖੋਲਾਹੜੀ 'ਚ ਲੱਗੇ ਏ. ਟੀ. ਐੱਮ. ਤੋਂ ਪੈਸੇ ਕੱਢਵਾ ਕੇ ਜੀ. ਟੀ. ਰੋਡ 'ਤੇ ਆਟੋ ਦੀ ਉਡੀਕ ਕਰ ਰਹੇ ਸਨ ਕਿ ਏਨੇ ਨੂੰ ਪਿੱਛੋਂ ਆਈ ਇਕ ਸਵਿਫਟ ਕਾਰ ਨੇ ਸੜਕ ਕੰਢੇ ਖੜ੍ਹੀ ਉਸ ਦੀ ਮਾਸੀ ਨੂੰ ਸਾਈਡ ਮਾਰ ਕੇ ਜ਼ਖਮੀ ਕਰ ਦਿੱਤਾ। ਮੈਂ ਤੁਰੰਤ ਆਪਣੀ ਮਾਸੀ ਨੂੰ ਇਲਾਜ ਲਈ ਨਜ਼ਦੀਕ ਪੈਂਦੇ ਚੌਹਾਨ ਹਸਪਤਾਲ ਕੋਟਲੀ ਵਿਖੇ ਦਾਖ਼ਲ ਕਰਵਾÎਇਆ, ਜਿਥੇ ਇਲਾਜ ਦੌਰਾਨ ਦਰਸ਼ਨਾ ਦੇਵੀ ਦੀ ਮੌਤ ਹੋ ਗਈ। ਪੁਲਸ ਨੇ ਅੱਜ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।


Related News