ਸੱਪ ਦੇ ਡੰਗਣ ਨਾਲ ਔਰਤ ਦੀ ਮੌਤ

Wednesday, Jul 05, 2017 - 12:41 PM (IST)

ਸੱਪ ਦੇ ਡੰਗਣ ਨਾਲ ਔਰਤ ਦੀ ਮੌਤ

 

ਜ਼ੀਰਾ(ਗੁਰਮੇਲ, ਕੰਡਿਆਲ)—ਪਿੰਡ ਝੰਡਾ ਬੱਗਾ ਪੁਰਾਣਾ ਦੀ ਇਕ ਔਰਤ ਦੀ ਖ਼ੇਤ ਵਿਚ ਝੋਨਾ ਲਾਉਂਦੇ ਸਮੇਂ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਇਕੱਤਰ ਵੇਰਵਿਆਂ ਅਨੁਸਾਰ ਪਰਵਿੰਦਰ ਕੌਰ ਪਤਨੀ ਸਵ. ਸ਼ੁਬੇਗ ਸਿੰਘ ਵਾਸੀ ਪਿੰਡ ਝੰਡਾ ਬੱਗਾ ਪੁਰਾਣਾ ਆਪਣੇ ਰਿਸ਼ਤੇਦਾਰੀ 'ਚ ਪਿੰਡ ਝਤਰਾ ਵਿਖੇ ਗਈ ਹੋਈ ਸੀ ਅਤੇ ਉਹ ਉੱਥੇ ਕਿਸੇ ਕਿਸਾਨ ਦੇ ਖ਼ੇਤਾਂ ਵਿਚ ਝੋਨਾ ਲਾ ਰਹੀ ਸੀ ਕਿ ਅਚਾਨਕ ਉਸਨੂੰ ਸੱਪ ਨੇ ਡੰਗ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਪਤਾ ਲੱਗਣ 'ਤੇ ਪਿੰਡ ਵਾਸੀਆਂ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ, ਜਿੱਥੋਂ ਉਸਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।


Related News