ਪਿੰਡ ਰਹੂੜਿਆਂਵਾਲੀ ਤੋਂ ਔਰਤ ਦੀ ਲਾਸ਼ ਬਰਾਮਦ
Friday, Jan 05, 2018 - 05:13 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਅੱਜ ਸਵੇਰੇ ਪਿੰਡ ਰਹੂੜਿਆਂਵਾਲੀ ਨੇੜਿਓਂ ਚੰਦ ਭਾਨ ਡਰੇਨ ਨੇੜੇ ਇਕ ਔਰਤ ਦੀ ਲਾਸ਼ ਮਿਲੀ ਹੈ।
ਜਾਣਕਾਰੀ ਅਨੁਸਾਰ 4 ਜਨਵਰੀ ਦੀ ਸ਼ਾਮ ਨੂੰ ਮ੍ਰਿਤਕ ਔਰਤ ਪੀਰਖਾਨੇ ਵਿਖੇ ਮੱਥਾ ਟੇਕਣ ਗਈ ਤੇ ਮੁੜ ਘਰ ਨਹੀਂ ਪਰਤੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਰਹੂੜਿਆਂਵਾਲੀ ਪਿੰਡ ਕੋਲੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਤਾਰਾ ਰਾਣੀ ਪਤਨੀ ਮੰਗਾ ਕੱਚਾ ਭਾਗਸਰ ਰੋਡ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ ਅਤੇ ਉਸਦਾ ਪਤੀ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ । ਜਦ ਕਿ ਉਕਤ ਔਰਤ ਪਹਿਲਾਂ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੀ ਸੀ ਤੇ ਹੁਣ ਆਪਣੇ ਘਰ ਹੀ ਰਹਿੰਦੀ ਸੀ।
ਇਸ ਸਬੰਧੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਮੁਲਾਜ਼ਮ ਮੌਕੇ ਵਾਲੀ ਥਾਂ 'ਤੇ ਪੁੱਜੇ ਅਤੇ ਬਾਰੀਕੀ ਨਾਲ ਜਾਂਚ ਕੀਤੀ । ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੇ ਸਿਰ ਵਿਚ ਸੱਟ ਦਾ ਨਿਸ਼ਾਨ ਵੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆਵੇਗੀ।