ਵਿਆਹੁਤਾ ਨਾਲ ਬਲਾਤਕਾਰ, ਇਕ ਖਿਲਾਫ ਮਾਮਲਾ ਦਰਜ

Saturday, Feb 24, 2018 - 04:29 PM (IST)

ਵਿਆਹੁਤਾ ਨਾਲ ਬਲਾਤਕਾਰ, ਇਕ ਖਿਲਾਫ ਮਾਮਲਾ ਦਰਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿੰਡ ਦੀਵਾਨਾ ਦੀ ਇਕ ਵਿਅਹੁਤਾ ਔਰਤ ਨਾਲ ਬਲਾਤਕਾਰ ਕਰਨ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਟੱਲੇਵਾਲ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਮੁਦਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 18 ਫਰਵਰੀ ਨੂੰ ਦੋਸ਼ੀ ਜਗਸੀਰ ਸਿੰਘ ਉਰ ਜੱਗੂ ਪੁੱਤਰ ਦੇਸ ਰਾਜ ਪੰਡਿਤ ਵਾਸੀ ਦੀਵਾਨਾ ਨੇ ਉਸ ਦੇ ਘਰ ਆ ਕੇ ਉਸ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਪੀੜਤਾ ਮੁਤਾਬਕ ਬਲਾਤਕਾਰ ਤੋਂ ਬਾਅਦ ਦੋਸ਼ੀ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਨ ਉਪਰੰਤ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News