ਅੰਮ੍ਰਿਤਸਰ ''ਚ ਵੱਡੀ ਘਟਨਾ, ਘਰ ''ਚ ਦਾਖਲ ਹੋ ਕੇ ਔਰਤ ਦਾ ਕਤਲ
Wednesday, Nov 13, 2019 - 06:53 PM (IST)
ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਅਧੀਨ ਪੈਂਦੇ ਆਜ਼ਾਦ ਨਗਰ ਵਿਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਬਲਜੀਤ ਕੌਰ ਦਾ ਪਤੀ ਸੀ. ਆਰ. ਪੀ. ਐੱਫ. 'ਚ ਵੱਡੇ ਅਹੁਦੇ 'ਤੇ ਤਾਇਨਾਤ ਹੈ ਅਤੇ ਉਹ ਪਤੀ ਨਾਲ ਵਿਵਾਦ ਕਾਰਨ ਆਪਣੇ ਬੇਟੇ ਨਾਲ ਇਕੱਲੀ ਰਹਿੰਦੀ ਸੀ। ਜਾਣਕਾਰੀ ਮੁਤਾਬਕ ਦੋ ਲੋਕ ਮਹਿਲਾ ਦੇ ਘਰ ਆਏ ਸਨ, ਜਿਸ ਤੋਂ ਬਾਅਦ ਬਲਜੀਤ ਦੀ ਲਾਸ਼ ਘਰ ਵਿਚ ਪਈ ਮਿਲੀ।
ਇਸ ਘਟਨਾ ਤੋਂ ਬਾਅਦ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੋ ਲੋਕ ਬਲਜੀਤ ਕੌਰ ਦੇ ਘਰ 'ਚ ਦਾਖਲ ਹੁੰਦੇ ਦੇਖੇ ਜਾ ਰਹੇ ਹਨ ਪਰ ਘਰ ਵਿਚ ਕਿਸੇ ਤਰ੍ਹਾਂ ਦੀ ਚੋਰੀ ਨਹੀਂ ਹੋਈ, ਜਦਕਿ ਬਲਜੀਤ ਕੌਰ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਦੂਜੇ ਪਾਸੇ ਪਰਿਵਾਰ ਨੇ ਬਲਜੀਤ ਦੇ ਕਤਲ ਲਈ ਕਿਸੇ 'ਤੇ ਵੀ ਸ਼ੱਕ ਨਹੀਂ ਪ੍ਰਗਟਾਇਆ ਹੈ। ਪਰਿਵਾਰ ਮੁਤਾਬਕ ਬਲਜੀਤ ਦਾ ਪਤੀ ਉਸ ਨੂੰ ਖਰਚਾ ਦਿੰਦਾ ਸੀ ਪਰ ਸ਼ੱਕ ਨਹੀਂ ਕੀਤਾ ਜਾ ਸਕਦਾ। ਉਧਰ ਪੁਲਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਦੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਿਸੇ ਨਤੀਜੇ ਤਕ ਪਹੁੰਚਿਆ ਜਾਵੇਗਾ।