ਮੋਟਰਸਾਈਕਲ ''ਤੇ ਜਾ ਰਹੀ ਔਰਤ ਦੀ ਗਲ ''ਚ ਚੁੰਨੀ ਫਸਣ ਕਾਰਨ ਮੌਤ

Wednesday, Aug 29, 2018 - 05:44 PM (IST)

ਮੋਟਰਸਾਈਕਲ ''ਤੇ ਜਾ ਰਹੀ ਔਰਤ ਦੀ ਗਲ ''ਚ ਚੁੰਨੀ ਫਸਣ ਕਾਰਨ ਮੌਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਗਲ 'ਚ ਚੁੰਨੀ ਫਸ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਛੀਨੀਵਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਛੀਨੀਵਾਲ ਤੋਂ ਬਰਨਾਲਾ ਵੱਲ ਆ ਰਿਹਾ ਸੀ। ਉਸ ਦੇ ਮੋਟਰਸਾਈਕਲ ਪਿੱਛੇ ਉਸ ਦੀ ਮਾਤਾ ਸਰਬਜੀਤ ਕੌਰ ਬੈਠੀ ਸੀ। ਜਦੋਂ ਉਹ ਠੀਕਰੀਵਾਲ ਕੋਲ ਪਹੁੰਚੇ ਤਾਂ ਉਸ ਦੀ ਮਾਤਾ ਦੀ ਚੁੰਨੀ ਮੋਟਰਸਾਈਕਲ ਦੇ ਟਾਇਰ 'ਚ ਫਸ ਗਈ ਤੇ ਉਸ ਦਾ ਗਲਾ ਘੁੱਟਿਆ ਗਿਆ ਤੇ ਉਹ ਹੇਠਾਂ ਡਿੱਗ ਪਈ। 
ਘਟਨਾ ਤੋਂ ਬਾਅਦ ਤੁਰੰਤ 108 ਨੰਬਰ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਉਸ ਨੂੰ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


Related News