ਔਰਤ ਨੇ ਝੀਲ ’ਚ ਲਗਾਈ ਛਲਾਂਗ, ਮੌਤ

Monday, Feb 12, 2024 - 05:28 PM (IST)

ਔਰਤ ਨੇ ਝੀਲ ’ਚ ਲਗਾਈ ਛਲਾਂਗ, ਮੌਤ

ਬਠਿੰਡਾ (ਸੁਖਵਿੰਦਰ) : ਗੋਨਿਆਣਾ ਰੋਡ ’ਤੇ ਝੀਲ ਨੰਬਰ ਤਿੰਨ ਵਿਚ ਇਕ ਔਰਤ ਨੇ ਛਲਾਂਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਲਾਸ਼ ਨੂੰ ਸਹਾਰਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਝੀਲ ਨੰਬਰ–3ਵਿਚ ਇਕ ਔਰਤ ਨੇ ਛਲਾਂਗ ਲਗਾ ਦਿੱਤੀ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਸੰਦੀਪ ਗਿੱਲ ਅਤੇ ਜੱਗਾ ਸਿੰਘ ਮੌਕੇ ’ਤੇ ਪਹੁੰਚੇ ਤਾ ਔਰਤ ਝਾੜੀਆਂ ਵਿਚ ਫਸੀ ਹੋਈ ਸੀ। ਵਰਕਰਾਂ ਵਲੋਂ ਔਰਤ ਨੂੰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। 

ਮ੍ਰਿਤਕਾਂ ਦੀ ਸ਼ਨਾਖਤ ਬੰਟੀ ਕੁਮਾਰੀ 35 ਵਾਸੀ ਗੋਨਿਆਣਾ ਵਜੋਂ ਹੋਈ। ਸੰਸਥਾ ਵਰਕਰਾਂ ਨੇ ਦੱਸਿਆ ਕਿ ਔਰਤ ਸਕੂਟਰੀ ’ਤੇ ਆਈ ਸੀ ਅਤੇ ਝੀਲ ਵਿਚ ਛਲਾਂਗ ਲਗਾ ਦਿੱਤੀ। ਮ੍ਰਿਤਕਾ ਕੋਲ ਇਕ ਮੋਬਾਇਲ ਫੋਨ ਅਤੇ ਕੁਝ ਗਹਿਣੇ ਵੀ ਮੌਜੂਦ ਸਨ। ਥਾਣਾ ਥਰਮਲ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News