ਨਹੀਂ ਰੁਕ ਰਹੀਆਂ ਵਾਲ ਕੱਟਣ ਦੀਆਂ ਘਟਨਾਵਾਂ, ਇਕ ਹੌਰ ਔਰਤ ਦੇ ਕੱਟੇ ਗਏ ਵਾਲ (ਦੇਖੋ ਤਸਵੀਰਾਂ)

Sunday, Aug 13, 2017 - 03:05 PM (IST)

ਨਹੀਂ ਰੁਕ ਰਹੀਆਂ ਵਾਲ ਕੱਟਣ ਦੀਆਂ ਘਟਨਾਵਾਂ, ਇਕ ਹੌਰ ਔਰਤ ਦੇ ਕੱਟੇ ਗਏ ਵਾਲ (ਦੇਖੋ ਤਸਵੀਰਾਂ)

ਮਲੋਟ (ਜੱਜ) : ਮਲੋਟ ਸ਼ਹਿਰ ਵਿਚ ਇਕ ਵਾਰ ਫਿਰ ਔਰਤ ਦੇ ਵਾਲ ਕੱਟਣ ਦੀ ਘਟਨਾ ਵਾਪਰਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਮਲੋਟ ਦੇ ਵਾਰਡ ਨੰ 14 ਵਿਖੇ ਪ੍ਰਧਾਨ ਰਾਮ ਸਿੰਘ ਵਾਲੀ ਗਲੀ ਵਿਖੇ ਦੇਰ ਰਾਤ ਵਾਪਰੀ ਘਟਨਾ ਵਿਚ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਛੱਤ 'ਤੇ ਸੁੱਤੇ ਹੋਏ ਸਨ ਕਿ ਇਕ ਦਮ ਉਸਦੀ ਪਤਨੀ ਸੁਮਨ (50) ਨੇ ਚੀਖ ਮਾਰੀ। ਉਸਨੇ ਜਦੋਂ ਆਪਣੀ ਪਤਨੀ ਨੂੰ ਪੱਛਿਆ ਕਿ ਕੀ ਹੋ ਗਿਆ ਤਾਂ ਉਸਨੇ ਕਿਹਾ ਕਿ ਸਿਰ ਉਪਰ ਕੁਝ ਹੈ। ਇਸ 'ਤੇ ਜਦੋਂ ਉਨ੍ਹਾਂ ਦੇਖਿਆ ਤਾਂ ਪਤਾ ਲੱਗਾ ਕਿ ਉਸਦੇ ਵਾਲ ਥੱਲੇ ਡਿੱਗੇ ਪਏ ਸਨ।
ਉਨ੍ਹਾਂ ਚਾਰੇ ਪਾਸੇ ਦੇਖਿਆ ਪਰ ਕਿਧਰੇ ਵੀ ਛੱਤ ਉਪਰ ਕੁਝ ਦਿਖਾਈ ਨਹੀ ਦਿੱਤਾ। ਸਵੇਰ ਹੋਣ 'ਤੇ ਇਸ ਘਟਨਾ ਦੀ ਜਾਣਕਾਰੀ ਥਾਣਾ ਸਿਟੀ ਪੁਲਸ ਮਲੋਟ ਨੂੰ ਦਿੱਤੀ ਗਈ ਜਿਸ ਉਪਰੰਤ ਸਹਾਇਕ ਥਾਣੇਦਾਰ ਪਾਲ ਸਿੰਘ ਆਪਣੀ ਪੁਲਸ ਪਾਰਟੀ ਨਾਲ ਪੁੱਜੇ ਅਤੇ ਛਾਣਬੀਣ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਇਸ ਘਟਨਾ ਪਿੱਛੇ ਕਿਸੇ ਪਰਿਵਾਰਕ ਮੈਂਬਰ ਦਾ ਹੱਥ ਹੋਣ ਦੀ ਸ਼ੰਕਾ ਤਹਿਤ ਪਰਿਵਾਰਕ ਮੈਂਬਰਾਂ ਤੋਂ ਸਖਤੀ ਨਾਲ ਪੁੱਛਗਿੱਛ ਵੀ ਕੀਤੀ ਗਈ। ਥਾਣੇਦਾਰ ਪਾਲਾ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੱਚ ਸਾਹਮਣੇ ਆ ਜਾਵੇਗਾ ।


Related News