ਔਰਤ ''ਤੇ ਹਮਲਾ ਕਰਨ ਵਾਲੇ 4 ਆਰੋਪੀਆਂ ''ਤੇ ਪਰਚਾ

10/06/2018 3:00:15 PM

ਜਲਾਲਾਬਾਦ (ਬੰਟੀ/ਦੀਪਕ) : ਵੈਰੋਕਾ ਪੁਲਸ ਨੇ ਔਰਤ 'ਤੇ ਹਮਲਾ ਕਰਨ ਵਾਲੇ 4 ਆਰੋਪੀਆਂ 'ਤੇ ਪਰਚਾ ਦਰਜ ਕੀਤਾ ਹੈ । ਜਾਂਚ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਕਾਸ਼ ਕੌਰ ਪਤਨੀ ਬਲਵੀਰ ਸਿੰਘ ਵਾਸੀ ਚੱਕ ਰੂਮਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿੳਸਾਡਾ ਆਪਣੇ ਗੁਆਂਢੀਆਂ ਦੇ ਨਾਲ ਪੁਰਾਣਾ ਝਗੜਾ ਚੱਲ ਰਿਹਾ ਸੀ। 

ਇਸੇ ਰੰਜਿਸ਼ ਦੇ ਚਲਦੇ ਉਕਤ ਆਰੋਪੀਆਂ ਹਰਮੀਤ ਸਿੰਘ ਪੁਤਰ ਬਚਨ ਸਿੰਘ, ਬਚਨ ਸਿੰਘ ਪੁੱਤਰ ਠਾਕਰ ਸਿੰਘ, ਸੁਰਿੰਦਰ ਸਿੰਘ ਪੁਤਰ ਬਚਨ ਸਿੰਘ ਅਤੇ ਅਮਰ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਚੱਕ ਰੂਮਵਾਲਾ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਉਕਤ ਆਰੋਪੀਆਂ 'ਤੇ ਧਾਰਾ 325 , 323 , 34 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ ।


Related News