ਅਜੇ ਵੀ ਵੱਡੀ ਗਿਣਤੀ ’ਚ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਹਨ ਫਰਜ਼ੀ ਟਰੈਵਲ ਏਜੰਟ

Monday, Jul 30, 2018 - 03:56 AM (IST)

ਅਜੇ ਵੀ ਵੱਡੀ ਗਿਣਤੀ ’ਚ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੇ ਹਨ ਫਰਜ਼ੀ ਟਰੈਵਲ ਏਜੰਟ

 ਕਪੂਰਥਲਾ,     (ਭੂਸ਼ਣ)-  ਸੂਬਾ ਸਰਕਾਰ ਵੱਲੋਂ ਕਬੂਤਰਬਾਜ਼ਾਂ ਦਾ ਲਗਾਤਾਰ ਸ਼ਿਕਾਰ ਬਣ ਰਹੇ ਨੌਜਵਾਨਾਂ ਅਤੇ ਵੱਡੀ ਗਿਣਤੀ ’ਚ ਪੰਜਾਬੀ ਨੌਜਵਾਨਾਂ  ਦੇ ਅਮਰੀਕੀ ਜੇਲਾਂ ’ਚ ਬੰਦ ਹੋਣ  ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਥੇ ਸੂਬੇ ਭਰ ’ਚ ਫਰਜ਼ੀ ਟਰੈਵਲ ਏਜੰਟਾਂ  ਦੇ ਖਿਲਾਫ ਇਕ ਵੱਡੀ ਮੁਹਿੰਮ ਚੱਲ ਰਹੀ ਹੈ।  ਇਸ  ਦੇ ਬਾਵਜੂਦ ਵੀ ਜ਼ਿਲੇ ’ਚ ਟਰੈਵਲ ਏਜੰਟਾਂ ਦੇ ਕਾਰੋਬਾਰ ਨੂੰ ਚਲਾਉਣ ਲਈ ਲਾਇਸੈਂਸ ਲੈਣ ਲਈ ਜਾਰੀ ਕੀਤੇ ਗਏ ਹੁਕਮਾਂ  ਦੇ ਬਾਵਜੂਦ ਵੀ ਹੁਣ ਵੀ ਵੱਡੀ ਗਿਣਤੀ  ’ਚ ਕਬੂਤਰਬਾਜ਼ ਸ਼ਰੇਆਮ ਆਪਣਾ ਗੈਰ-ਕਾਨੂਨੀ ਧੰਦਾ ਅੰਜਾਮ ਦੇ ਕੇ ਕਰੋਡ਼ਾਂ ਰੁਪਏ ਦੀ ਖੇਡ ਖੇਲ ਰਹੇ ਹਨ। ਅਜੇ ਕਿ ਬੀਤੇ  ਦਿਨੀਂ ਫਗਵਾਡ਼ਾ ਵਿਚ ਪੁਲਸ ਵੱਲੋਂ 2 ਫਰਜ਼ੀ ਟਰੈਵਲ ਏਜੰਟਾਂ ਤੋਂ ਵੱਡੀ ਮਾਤਰਾ ’ਚ ਪਾਸਪੋਰਟ ਬਰਾਮਦ ਕਰਨ  ਦੇ ਮਾਮਲੇ ਨੇ  ਆਉਣ ਵਾਲੇ ਦਿਨਾਂ ’ਚ ਫਰਜ਼ੀ ਟਰੈਵਲ ਏਜੰਟਾਂ  ਖਿਲਾਫ ਸਖ਼ਤ ਕਾਰਵਾਈ ਹੋਣ ਦਾ ਇਸ਼ਾਰਾ  ਦਿੱਤਾ ਹੈ।   
ਸੂਬੇ ਭਰ ’ਚ ਫਰਜ਼ੀ ਟਰੈਵਲ ਏਜੰਟਾਂ  ਖਿਲਾਫ ਚੱਲ ਰਹੀ ਹੈ ਵੱਡੀ ਮੁਹਿੰਮ
 ਸੂਬੇ ’ਚ ਫਰਜ਼ੀ ਟਰੈਵਲ ਏਜੰਟਾਂ ਦੀਅਾਂ ਗਤੀਵਿਧੀਅਾਂ ਦਾ ਸ਼ਿਕਾਰ ਹੋ ਕੇ  ਵੱਡੀ ਗਿਣਤੀ ’ਚ ਨੌਜਵਾਨਾਂ  ਦੇ ਵਿਦੇਸ਼ੀ ਜੇਲਾਂ ’ਚ ਬੰਦ ਹੋਣ ਅਤੇ ਕਈ ਨੌਜਵਾਨਾਂ  ਦੇ ਯੂਰਪ ਅਤੇ ਅਮਰੀਕਾ ਜਾਣ ਦੀ ਕੋਸ਼ਿਸ਼ ’ਚ ਸਮੁੰਦਰ ’ਚ ਡੁੱਬਣ  ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸੂਬੇ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਟਰੈਵਲ ਏਜੰਟੀ ਦਾ ਧੰਦਾ ਕਰਨ ਲਈ ਲਾਇਸੈਂਸ ਨੂੰ ਜ਼ਰੂਰੀ ਕਰ ਦਿੱਤਾ ਸੀ।  ਜਿਸ ਦੀ ਪਾਲਣਾ ਨਾ ਕਰਨ ’ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ, ਜਿਸ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਜਲੰਧਰ ਪੁਲਸ ਨੇ ਬੀਤੇ ਦਿਨੀਂ ਵੱਡੀ ਗਿਣਤੀ ’ਚ ਉਨ੍ਹਾਂ ਟਰੈਵਲ ਏਜੰਟਾਂ  ਦੇ ਖਿਲਾਫ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਨੇ ਵਿਦੇਸ਼ ਭੇਜਣ  ਦੇ ਆਪਣੇ ਧੰਦੇ ’ਚ ਲਾਈਸੈਂਸ ਨਹੀਂ ਲਿਆ ਸੀ ।
  ਸੂਬੇ  ਦੇ ਕਈ ਹੋਰ ਜ਼ਿਲਿਆਂ ’ਚ ਵੀ ਫਰਜ਼ੀ ਟਰੈਵਲ ਏਜੰਟਾਂ  ਦੇ ਖਿਲਾਫ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ  ਸੀ ਪਰ  ਦੋਆਬਾ ’ਚ ਕਬੂਤਰਬਾਜ਼ਾਂ  ਦੇ ਵੱਡੇ ਗਡ਼੍ਹ  ਦੇ ਰੂਪ ’ਚ ਜਾਣੇ ਜਾਂਦੇ ਜ਼ਿਲਾ ਕਪੂਰਥਲਾ ਵਿਚ ਫਰਜ਼ੀ ਟਰੈਵਲ ਏਜੰਟਾਂ  ਦੇ ਖਿਲਾਫ ਕੋਈ ਵੱਡੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ ਸੀ। 

ਨਡਾਲਾ ਨਾਲ ਸਬੰਧਤ ਨੌਜਵਾਨ ਦੀ ਮੌਤ  ਦੇ ਬਾਅਦ ਹਰਕਤ  ’ਚ ਆਈ ਸੀ ਜ਼ਿਲਾ ਪੁਲਸ
ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ’ਚ ਇਕ ਵਾਰ ਫਿਰ ਤੋਂ ਫਰਜ਼ੀ ਟਰੈਵਲ ਏਜੰਟ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਏ ਸਨ ਪਰ ਪਿੱਛਲੇ ਦਿਨੀਂ ਨਡਾਲਾ ਨਾਲ ਸਬੰਧਤ ਇਕ ਨੌਜਵਾਨ ਦੀ ਅਮਰੀਕਾ ਜਾਣ ਦੀ ਕੋਸ਼ਿਸ਼ ਵਿਚ ਗਵਾਟੇਮਾਲਾ ਵਿਚ ਡੁੱਬਣ ਨਾਲ ਹੋਈ ਮੌਤ ਮਾਮਲੇ ਨੇ ਪ੍ਰਸ਼ਾਸਨ ਨੂੰ ਹੁਣ ਹਰਕਤ ਵਿਚ ਲਿਆ ਦਿੱਤਾ ਹੈ ਪਰ ਅੱਜੇੇ ਵੀ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਇਕੱਠੇ ਤੌਰ ’ਤੇ  ਵੱਡੀ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ ਹੈ।  


Related News