ਹੱਡ ਚੀਰਵੀਂ ਠੰਡ ਨਾਲ ਕੰਬ ਰਿਹਾ ਪੂਰਾ ਪੰਜਾਬ, ਮੌਸਮ ਵਿਭਾਗ ਨੇ ਫਿਰ ਜਾਰੀ ਕਰ ਦਿੱਤਾ ਅਲਰਟ

Wednesday, Jan 04, 2023 - 11:43 AM (IST)

ਹੱਡ ਚੀਰਵੀਂ ਠੰਡ ਨਾਲ ਕੰਬ ਰਿਹਾ ਪੂਰਾ ਪੰਜਾਬ, ਮੌਸਮ ਵਿਭਾਗ ਨੇ ਫਿਰ ਜਾਰੀ ਕਰ ਦਿੱਤਾ ਅਲਰਟ

ਜਲੰਧਰ (ਸੁਰਿੰਦਰ) : ਪੰਜਾਬ 'ਚ ਪੈ ਰਹੀ ਹੱਡ ਚੀਰਵੀਂ ਠੰਡ ਦਾ ਕਹਿਰ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਅਜਿਹੇ ਮੌਸਮ 'ਚ ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ 5 ਦਿਨ ਕੜਾਕੇ ਦੀ ਠੰਡ ਪਵੇਗੀ ਅਤੇ ਕੋਹਰਾ ਵੀ ਪਵੇਗਾ। ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਜੇਕਰ ਧੁੱਪ ਨਿਕਲਦੀ ਵੀ ਹੈ ਤਾਂ ਸੀਤ ਲਹਿਰ ਨਹੀਂ ਘਟੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਵਿਜੀਲੈਂਸ ਜਾਂਚ ਨੂੰ ਲੈ ਕੇ ਵੱਡਾ ਬਿਆਨ, CM ਮਾਨ ਨੂੰ ਦਿੱਤੀ ਚੁਣੌਤੀ

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਧੁੰਦ ਹੋਰ ਵੀ ਜ਼ਿਆਦਾ ਵਧੇਗੀ। ਤਾਪਮਾਨ 'ਚ 1 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਦਿਨ ਅਤੇ ਰਾਤ ਦੇ ਤਾਪਮਾਨ 'ਚ ਕਾਫ਼ੀ ਫ਼ਰਕ ਆ ਜਾਵੇਗਾ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਅਜਿਹੇ ਮੌਸਮ 'ਚ ਅਕਸਰ ਬਜ਼ੁਰਗਾਂ ਦੇ ਸਰੀਰ ਦੀ ਗਰਮੀ ਤੇਜ਼ੀ ਨਾਲ ਘੱਟ ਹੋਣ ਲੱਗਦੀ ਹੈ।

ਇਹ ਵੀ ਪੜ੍ਹੋ : ਪਤੀ ਦੇ ਇਸ਼ਕ-ਮੁਸ਼ਕ ਦੇ ਚੱਕਰਾਂ ਨੇ ਟੋਟੇ-ਟੋਟੇ ਕੀਤਾ ਵਿਆਹੁਤਾ ਦਾ ਦਿਲ, ਪੁਲ ਤੋਂ ਛਾਲ ਮਾਰਨ ਦੌੜੀ ਤਾਂ... (ਤਸਵੀਰਾਂ)

ਇਸ ਕਾਰਨ ਉਨ੍ਹਾਂ ਨੂੰ ਹਾਰਟ ਅਟੈਕ, ਕਿਡਨੀ ਦੀ ਸਮੱਸਿਆ, ਲਿਵਰ ਡੈਮੇਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਹਾਲਾਤ 'ਚ ਜਿੰਨਾ ਹੋ ਸਕੇ, ਬਜ਼ੁਰਗਾਂ ਨੂੰ ਘਰ ਅੰਦਰ ਹੀ ਰੱਖੋ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਿਵਲ ਹਸਪਤਾਲ 'ਚ ਖਾਂਸੀ, ਜ਼ੁਕਾਮ ਅਤੇ ਨਿਮੋਨੀਆ ਦੇ ਜ਼ਿਆਦਾ ਮਰੀਜ਼ ਆ ਰਹੇ ਹਨ, ਜਿਸ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਠੰਡ ਪੈਣਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News