ਲੁਧਿਆਣਾ ''ਚ ਵਧੀ ਠੰਡ, ਧੁੱਪ ਦਾ ਮਜ਼ਾ ਲੈਂਦੇ ਦਿਖੇ ਲੋਕ

12/01/2020 1:26:52 PM

ਲੁਧਿਆਣਾ (ਸਲੂਜਾ) : ਮੌਸਮ ਦਾ ਮਿਜਾਜ਼ ਨੇ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ, ਇਸ ਦੇ ਕਾਰਨ ਕਦੇ ਆਸਮਾਨ 'ਤੇ ਬੱਦਲ ਦਿਖਾਈ ਦੇਣ ਲੱਗਦੇ ਹਨ ਤਾਂ ਕਦੇ ਗਰਮੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ ਦਾ ਪਾਰਾ 7.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜਿਸ ਨਾਲ ਠਾਰ ਇਕ ਦਮ ਨਾਲ ਵਧ ਜਾਣ 'ਤੇ ਲੁਧਿਆਣਵੀ ਬਚਾਅ ਲਈ ਧੁੱਪ ਦਾ ਆਨੰਦ ਲੈਂਦੇ ਨਜ਼ਰ ਆਏ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 24 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 97 ਡਿਗਰੀ ਸੈਲਸੀਅਸ ਰਹੀ, ਜਦੋਂ ਕਿ ਸ਼ਾਮ ਨੂੰ ਹਵਾ ਦੀ ਮਾਤਰਾ 30 ਡਿਗਰੀ ਸੈਲਸੀਅਸ ਰਹੀ। ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਸਥਾਨਕ ਨਗਰੀ 'ਚ ਮੌਸਮ ਦਾ ਮਿਜਾਜ਼ ਖੁਸ਼ਕ ਅਤੇ ਠੰਡ ਵਾਲਾ ਬਣਿਆ ਰਹੇਗਾ।


Babita

Content Editor

Related News