ਪੋਹ ਮਹੀਨੇ ਦੀ ਠੰਡ ਅਤੇ ਸੀਤ ਲਹਿਰ ਨੇ ਦਿਖਾਉਣੀ ਸ਼ੁਰੂ ਕੀਤੀ ਆਪਣੀ ਤਾਕਤ
Saturday, Jan 02, 2021 - 01:00 PM (IST)
ਬਨੂੜ (ਗੁਰਪਾਲ) : ਬੀਤੇ 3-4 ਦਿਨਾਂ ਤੋਂ ਪੋਹ ਮਹੀਨੇ ਦੀ ਠੰਢ ਤੇ ਸੀਤ ਲਹਿਰ ਨੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਧੁੱਪ ਗਾਇਬ ਹੋ ਗਈ ਹੈ। ਬੱਚੇ ਅਤੇ ਬਜ਼ੁਰਗ ਠੰਡ ਤੋਂ ਬਚਣ ਲਈ ਰਜਾਈਆਂ ਅਤੇ ਕੰਬਲਾਂ ਦਾ ਪਿੱਛਾ ਨਹੀਂ ਛੱਡਦੇ ਅਤੇ ਮਾਂ-ਬਾਪ ਵੀ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ। ਪਿੰਡਾਂ ਤੇ ਸ਼ਹਿਰਾਂ ’ਚ ਲੋਕ ਠੰਡ ਦੀ ਕਰੋਪੀ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ।
ਕਿਸਾਨ ਕੁਲਵੰਤ ਸਿੰਘ ਨੰਡਿਆਲੀ, ਨੰਬੜਦਾਰ ਸੱਤਾ ਖਲੌਰ, ਨੰਬਰਦਾਰ ਪਰੇਮ ਕੁਮਾਰ ਮਾਣਕਪੁਰ, ਜੱਗੀ ਕਰਾਲਾ, ਗੁਰਚਰਨ ਸਿੰਘ ਕਰਾਲਾ, ਰਿੰਕੂ ਸ਼ੰਭੂ ਕਲਾਂ, ਸਰਪੰਚ ਜਸਪਾਲ ਸਿੰਘ ਨੰਦਗੜ੍ਹ, ਭੁਪਿੰਦਰ ਸਿੰਘ ਨੰਡਿਆਲੀ ਤੇ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਖੇਤੀ ਲਈ ਠੰਡ ਤੇ ਧੁੰਦ ਬਹੁਤ ਜ਼ਰੂਰੀ ਹੈ, ਜਦੋਂ ਕਿ ਜ਼ਿਆਦਾ ਧੁੰਦ ਸਬਜ਼ੀਆਂ ਦੀ ਫ਼ਸਲ ਲਈ ਨੁਕਸਾਨਦਾਇਕ ਹੈ।