ਬੀਤੀ ਰਾਤ ਠੰਡ ਨੇ ਤੋੜੇ ਪਿਛਲੇ 11 ਸਾਲ ਦੇ ਸਾਰੇ ਰਿਕਾਰਡ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

Monday, Jan 22, 2024 - 03:16 AM (IST)

ਬੀਤੀ ਰਾਤ ਠੰਡ ਨੇ ਤੋੜੇ ਪਿਛਲੇ 11 ਸਾਲ ਦੇ ਸਾਰੇ ਰਿਕਾਰਡ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਚੰਡੀਗੜ੍ਹ (ਪਾਲ) : ਸ਼ਹਿਰ ਵਿਚ ਧੁੰਦ ਅਤੇ ਸੀਤ ਲਹਿਰ ਨੇ ਠੰਢ ਵਧਾ ਦਿੱਤੀ ਹੈ। ਤਿੰਨ ਦਿਨ ਤੋਂ ਸੂਰਜ ਨਜ਼ਰ ਨਹੀਂ ਆਇਆ, ਜਿਸ ਕਾਰਨ ਦਿਨ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਆ ਗਈ ਹੈ।

ਚੰਡੀਗੜ੍ਹ ਮੌਸਮ ਕੇਂਦਰ ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਐਤਵਾਰ ਦਾ ਦਿਨ ਪਿਛਲੇ 11 ਸਾਲਾਂ ਤੋਂ ਸਭ ਤੋਂ ਵੱਧ ਠੰਢਾ ਰਿਕਾਰਡ ਹੋਇਆ ਹੈ। 2013 ਵਿਚ ਜਨਵਰੀ ਦਾ ਸਭ ਤੋਂ ਘੱਟ ਉੱਪਰਲਾ ਤਾਪਮਾਨ 6.1 ਡਿਗਰੀ ਰਿਕਾਰਡ ਹੋਇਆ ਸੀ। ਉਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਜਨਵਰੀ ਦਾ ਤਾਪਮਾਨ 9.4 ਡਿਗਰੀ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ 9 ਜਨਵਰੀ ਨੂੰ ਸ਼ਹਿਰ ਦਾ ਦੂਸਰਾ ਸਭ ਤੋਂ ਘੱਟ ਉੱਪਰਲਾ ਤਾਪਮਾਨ 10.5 ਡਿਗਰੀ ਰਿਕਾਰਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ Airtel ਨੇ ਦਿੱਤਾ ਤੋਹਫ਼ਾ, ਹੁਣ ਨਹੀਂ ਆਵੇਗੀ ਕੁਨੈਕਟੀਵਿਟੀ 'ਚ ਕੋਈ ਦਿੱਕਤ

ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜੇ ਠੰਢ ਤੋਂ ਰਾਹਤ ਨਹੀਂ ਮਿਲੇਗੀ। ਵਿਭਾਗ ਨੇ ਅਗਲੇ 5 ਦਿਨਾਂ ਲਈ ਰੈੱਡ ਅਤੇ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਚੰਡੀਗੜ੍ਹ ਕੜਾਕੇ ਦੀ ਠੰਢ ਝੱਲ ਰਿਹਾ ਹੈ। ਪਿਛਲੇ ਦਿਨੀਂ ਮੌਸਮ ਵਿਚ ਥੋੜ੍ਹਾ ਬਦਲਾਅ ਦੇਖਿਆ ਗਿਆ ਸੀ। ਧੁੱਪ ਨਿਕਲੀ ਤਾਂ ਤਾਪਮਾਨ ਵਿਚ ਵਾਧਾ ਹੋਇਆ ਸੀ ਪਰ ਉਹ ਸਿਰਫ਼ ਅਸਥਾਈ ਸੀ। ਸੰਘਣੀ ਧੁੰਦ ਦਾ ਦੌਰ ਫਿਰ ਸ਼ਹਿਰ ’ਚ ਵੇਖਣ ਨੂੰ ਮਿਲੇਗਾ।

ਸ਼ਿਮਲਾ ਨਾਲੋਂ ਠੰਢਾ ਰਿਹਾ ਚੰਡੀਗੜ੍ਹ, ਤਾਪਮਾਨ ’ਚ 3 ਡਿਗਰੀ ਦਾ ਫਰਕ
ਚੰਡੀਗੜ੍ਹ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਰੈੱਡ ਅਤੇ ਤਿੰਨ ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਐਤਵਾਰ ਸ਼ਿਮਲਾ ਦਾ ਦਿਨ ਦਾ ਵੱਧ ਤੋਂ ਵੱਧ ਤਾਪਮਾਨ 12.1 ਡਿਗਰੀ ਦਰਜ ਹੋਇਆ, ਜਦਕਿ ਸ਼ਹਿਰ ਦਾ ਤਾਪਮਾਨ 9.4 ਡਿਗਰੀ ਰਿਹਾ। ਦਿਨ ਅਤੇ ਰਾਤ ਦੇ ਤਾਪਮਾਨ ਵਿਚ 4 ਡਿਗਰੀ ਦਾ ਫ਼ਰਕ ਆ ਰਿਹਾ ਹੈ।

ਬੀਤੀ ਰਾਤ ਘੱਟੋ-ਘੱਟ ਤਾਪਮਾਨ ਵਿਚ ਵੀ 2 ਡਿਗਰੀ ਦੀ ਕਮੀ ਆਈ ਹੈ। ਤਾਪਮਾਨ 5.2 ਡਿਗਰੀ ਰਿਕਾਰਡ ਹੋਇਆ ਹੈ। ਐਤਵਾਰ ਸਾਰਾ ਦਿਨ ਸ਼ਹਿਰ ਵਿਚ ਧੁੰਦ ਅਤੇ ਬੱਦਲ ਛਾਏ ਰਹੇ। ਸਵੇਰੇ ਸਾਢੇ 5 ਤੋਂ ਸ਼ਾਮ ਸਾਢੇ 5 ਵਜੇ ਤਕ ਸ਼ਹਿਰ ਦਾ ਦਿਨ ਦਾ ਵੱਧ ਤੋਂ ਵੱਧ ਤਾਪਮਾਨ 5 ਤੋਂ 9 ਡਿਗਰੀ ਵਿਚਕਾਰ ਰਿਹਾ। 8 ਕਿ.ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਤੇਜ਼ ਹਵਾ ਨੇ ਠੰਢ ਦਾ ਅਹਿਸਾਸ ਕਰਵਾਇਆ।

ਇਹ ਵੀ ਪੜ੍ਹੋ- ਮੁਆਵਜ਼ਾ ਦਿਵਾਉਣ ਦੇ ਬਹਾਨੇ ਗ੍ਰੰਥੀ ਨੇ ਨਾਬਾਲਗ ਭੈਣਾਂ ਨਾਲ ਕੀਤਾ ਜਬਰ-ਜ਼ਨਾਹ, ਫਿਰ ਫੋਟੋਆਂ ਕੀਤੀਆਂ ਵਾਇਰਲ

ਹਿਮਾਚਲ ਦੇ 12 ਸ਼ਹਿਰਾਂ ਨਾਲੋਂ ਠੰਢਾ ਰਿਹਾ ਚੰਡੀਗੜ੍ਹ
ਚੰਡੀਗੜ੍ਹ ਹਿਮਾਚਲ ਦੇ 12 ਸ਼ਹਿਰਾਂ ਤੋਂ ਠੰਢਾ ਰਿਹਾ। ਸ਼ਿਮਲਾ 12.1 ਡਿਗਰੀ, ਸੁੰਦਰ ਨਗਰ 19.1, ਭੁੰਤਰ 19.6, ਕਲਪਾ 12, ਧਰਮਸ਼ਾਲਾ 17, ਊਨਾ 13, ਨਾਹਨ 14, ਸੋਲਨ 18.2, ਕਾਂਗੜਾ 18.2, ਮੰਡੀ 18.1, ਚੰਬਾ 18.4 ਅਤੇ ਰਕਾਂਗਪਿਊ ਵਿਚ 15.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

3 ਦਿਨ ਸਾਫ ਰਹੇਗਾ ਮੌਸਮ
-ਸੋਮਵਾਰ ਆਸਮਾਨ ਸਾਫ਼ ਰਹੇਗਾ। ਸਵੇਰ-ਸ਼ਾਮ ਧੁੰਦ ਪੈਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਅਤੇ ਘੱਟੋ-ਘੱਟ 5 ਡਿਗਰੀ ਰਹਿ ਸਕਦਾ ਹੈ।
-ਮੰਗਲਵਾਰ ਵੀ ਆਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਸਵੇਰੇ-ਸ਼ਾਮ ਧੁੰਦ ਪੈਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 6 ਡਿਗਰੀ ਰਹਿ ਸਕਦਾ ਹੈ।
-ਬੁੱਧਵਾਰ ਆਸਮਾਨ ਸਾਫ਼ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 6 ਡਿਗਰੀ ਰਹਿ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News