ਰਾਣਾ ਸੋਢੀ ਦੇ ਪ੍ਰਚਾਰ ਦੀ ਬਦੌਲਤ ਅਲਵਰ ''ਚ ਕਾਂਗਰਸ ਜਿੱਤੀ
Saturday, Feb 03, 2018 - 10:01 AM (IST)
ਫਿਰੋਜ਼ਪੁਰ (ਕੁਮਾਰ) - ਰਾਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮਿਲਿਆ ਸੀ। ਇਹ ਸੱਭ ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਗੁਰੂਹਰਸਹਾਏ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਹੋਇਆ। ਰਾਣਾ ਸੋਢੀ ਦੀ ਰਾਏ ਸਿੱਖ ਭਾਈਚਾਰੇ 'ਚ ਹਰਮਨਪਿਆਰਤਾ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਰਾਜਸਥਾਨ ਦੇ ਅਲਵਰ ਜ਼ਿਲੇ 'ਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਕਰਨ ਯਾਦਵ ਦੇ ਚੋਣ ਪ੍ਰਚਾਰ 'ਚ ਲਾਈ ਸੀ।
ਆਮ ਜਨਤਾ ਨਾਲ ਰਾਏ ਸਿੱਖਾਂ ਨੇ ਕਾਂਗਰਸੀ ਉਮੀਦਵਾਰ ਨੂੰ ਵੋਟਾਂ ਪਾ ਕੇ ਚੋਣ ਜਿਤਾਈ। ਅਲਵਰ ਸੰਸਦੀ ਹਲਕੇ ਦੇ ਲੋਕਾਂ ਨੇ ਚੋਣ ਪ੍ਰਚਾਰ ਦੌਰਾਨ ਰਾਣਾ ਸੋਢੀ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਸਾਹਮਣੇ ਸਾਡੀ ਵਕਾਲਤ ਨਾ ਕਰਦੇ ਤਾਂ ਰਾਏ ਸਿੱਖਾਂ ਨੂੰ ਅੱਜ ਅਨੁਸੂਚਿਤ ਜਾਤੀ ਦਾ ਦਰਜਾ ਨਾ ਮਿਲਦਾ। ਉਨ੍ਹਾਂ ਕਿਹਾ ਕਿ ਰਾਏ ਸਿੱਖਾਂ ਨੇ ਖੁੱਲ੍ਹੇਆਮ ਕਾਂਗਰਸੀ ਉਮੀਦਵਾਰ ਕਰਨ ਯਾਦਵ ਨੂੰ ਵੋਟਾਂ ਪਾਉਂਦੇ ਹੋਏ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਰਾਏ ਸਿੱਖਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦਿਵਾ ਕੇ ਸਾਡੇ 'ਤੇ ਜੋ ਅਹਿਸਾਨ ਕੀਤਾ ਸੀ, ਉਸ ਨੂੰ ਅਸੀਂ ਕਾਂਗਰਸੀ ਉਮੀਦਵਾਰ ਕਰਨ ਯਾਦਵ ਨੂੰ ਜਿਤਾ ਕੇ ਉਤਾਰਿਆ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਅਸੀਂ ਕਰਨ ਯਾਦਵ ਨੂੰ ਭਾਰੀ ਵੋਟਾਂ ਦੇ ੍ਹਫਰਕ ਨਾਲ ਚੋਣ ਜਿਤਾ ਕੇ ਇਹ ਸੰਸਦੀ ਸੀਟ ਰਾਹੁਲ ਗਾਂਧੀ ਦੀ ਝੋਲੀ 'ਚ ਪਾਈ ਹੈ। ਇਸ ਮੌਕੇ ਕਾਂਗਰਸੀ ਨੇਤਾ ਗੁਰਦੀਪ ਸਿੰਘ ਢਿੱਲੋਂ, ਦਵਿੰਦਰ ਜੰਗ, ਵਿੱਕੀ ਸਿੱਧੂ ਅਤੇ ਰਾਏ ਸਿੱਖ ਕਾਂਗਰਸ ਕਮੇਟੀ ਦੇ ਬਗੀਚਾ ਬੋਹੜੀਆ ਅਤੇ ਗੁਰਮੇਲ ਸਿੰਘ ਆਦਿ ਮੌਜੂਦ ਸਨ।
