ਵਾਈਨ ਸ਼ਾਪ ’ਚ ਭਿਆਨਕ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

Thursday, Feb 03, 2022 - 11:11 AM (IST)

ਵਾਈਨ ਸ਼ਾਪ ’ਚ ਭਿਆਨਕ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਹੁਸ਼ਿਆਰਪੁਰ (ਜੈਨ)- ਸ਼ਹਿਰ ਦੇ ਅੱਡਾ ਮਾਹਿਲਪੁਰ ਚੌਂਕ ’ਚ ਸਥਿਤ ਵਾਈਨ ਸ਼ਾਪ ਵਿਚ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਅਚਾਨਕ ਅੱਗ ਭੜਕ ਉੱਠਣ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਵਾਈਨ ਸ਼ਾਪ ਦੇ ਮੁਲਾਜ਼ਮਾਂ ਨੇ ਪਹਿਲਾਂ ਤਾਂ ਆਪਣੇ ਤੌਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਵੇਖਦਿਆਂ ਹੀ ਵੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਇਸ ਦੌਰਾਨ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੇ ਫਾਇਰ ਸਟੇਸ਼ਨ ਅਫ਼ਸਰ ਸ਼ਾਬਾਜ ਸਿੰਘ ਬੱਲ ਦੀ ਅਗਵਾਈ ਵਿਚ ਫਾਇਰ ਕਰਮਚਾਰੀਆਂ ਪ੍ਰਵੀਨ ਕੁਮਾਰ, ਰਣਜੀਤ ਸਿੰਘ, ਕਮਲਜੀਤ ਸਿੰਘ, ਰਵੀ, ਈਸ਼ਵਰ ਸੈਣੀ ਅਤੇ ਹਰਮਿੰਦਰ ਸਿੰਘ ਨੇ ਅੱਗ ਬੁਝਾਉਣ ਲਈ ਜੱਦੋ-ਜਹਿਦ ਸ਼ੁਰੂ ਕੀਤੀ।

ਇਹ ਵੀ ਪੜ੍ਹੋ: CM ਚੰਨੀ ਬੋਲੇ, ਭਾਜਪਾ ਦੀਆਂ ਨੀਤੀਆਂ ਪੰਜਾਬ ਵਿਰੋਧੀ, ED ਛਾਪਿਆਂ ਨੂੰ ਲੈ ਕੇ ‘ਆਪ’ ਨੇ ਮੈਨੂੰ ਬਦਨਾਮ ਕੀਤਾ

PunjabKesari

ਇਸ ਦੌਰਾਨ 2 ਫਾਇਰ ਟੈਂਡਰਾਂ ਦੀ ਮਦਦ ਨਾਲ ਫਾਇਰ ਕਰਮਚਾਰੀਆਂ ਨੇ ਕਰੀਬ 1 ਘੰਟੇ ਦੀ ਸਖਤ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਅ ਪਰ ਉਦੋਂ ਤੱਕ ਲੱਖਾਂ ਰੁਪਏ ਦਾ ਸ਼ਰਾਬ ਦਾ ਸਟਾਕ ਪਾਣੀ ਦੀਆਂ ਵਾਛੜਾਂ ਅਤੇ ਅੱਗ ਦੇ ਸੇਕ ਕਾਰਨ ਨਸ਼ਟ ਹੋ ਚੁੱਕਿਆ ਸੀ। ਦੁਕਾਨ ਦਾ ਫਰਨੀਚਰ, ਸੀਲਿੰਗ ਅਤੇ ਹੋਰ ਸਾਜ਼ੋ-ਸਾਮਾਨ ਵੀ ਅੱਗ ਦੀ ਭੇਟ ਚਡ਼੍ਹ ਗਿਆ। ਫਾਇਰ ਕਰਮਚਾਰੀਆਂ ਦੀ ਸੂਝਬੂਝ ਅਤੇ ਫੌਰੀ ਕਾਰਵਾਈ ਨਾਲ ਵਾਈਨ ਸ਼ਾਪ ਦੇ ਆਸਪਾਸ ਸਥਿਤ ਕਰਿਆਨੇ ਅਤੇ ਹੋਰ ਦੁਕਾਨਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ।

ਅਗਰਵਾਲ ਵਾਈਨਜ਼ ਗਰੁੱਪ ਦੇ ਐੱਮ. ਡੀ. ਨਰੇਸ਼ ਅਗਰਵਾਲ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਪੇਸ਼ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਗਨੀਕਾਂਡ ਵਿਚ ਵਾਈਨ ਸ਼ਾਪ ਦੇ ਕਰਿੰਦੇ ਵਾਲ-ਵਾਲ ਬਚ ਗਏ। ਨਰੇਸ਼ ਅਗਰਵਾਲ ਨੇ ਫਾਇਰ ਕਰਮਚਾਰੀਆਂ ਨੂੰ ਵੀ ਮੁਸਤੈਦੀ ਦਿਖਾਉਣ ਲਈ ਸ਼ਾਬਾਸ਼ੀ ਦਿੱਤੀ।

ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News