107 ਬੋਤਲਾਂ ਸ਼ਰਾਬ ਬਰਾਮਦ
Thursday, Jun 28, 2018 - 07:48 AM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਪੁਲਸ ਨੇ ਗਸ਼ਤ ਦੌਰਾਨ ਪਿੰਡ ਭਾਗੀਕੇ ਤੋਂ ਇਕ ਵਿਅਕਤੀ ਕੋਲੋਂ 107 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਭਾਗੀਕੇ ਵਿਖੇ ਤਲਵੰਡੀ ਸਾਈਡ ਤੋਂ ਆ ਰਹੀ ਕਾਰ, ਜਿਸ ਨੂੰ ਗੁਰਦੀਪ ਸਿੰਘ ਉਰਫ ਦੀਪ ਪੁੱਤਰ ਜਗਤਾਰ ਸਿੰਘ ਵਾਸੀ ਧਨੌਲਾ (ਬਰਨਾਲਾ) ਚਲਾ ਰਿਹਾ ਸੀ, ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ 72 ਬੋਤਲਾਂ ਸ਼ਰਾਬ ਮਾਰਕਾ ਟੈਗੋ ਸੰਤਰਾ ਮਸਾਲੇਦਾਰ ਚੰਡੀਗਡ਼੍ਹ ਅਤੇ 35 ਬੋਤਲਾਂ ਸ਼ਰਾਬ ਮਾਰਕਾ ਹਰਿਆਣਾ ਦੀਆਂ ਬਰਾਮਦ ਹੋਈਆਂ। ਕਥਿਤ ਦੋਸ਼ੀ ਨੂੰ ਪੁਲਸ ਨੇ ਕਾਰ ਸਮੇਤ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
