ਬੱਸ ਕਿਊ ਸ਼ੈਲਟਰਾਂ ਤੋਂ ਪਹਿਲਾਂ ਲੱਗਣਗੇ ਸਾਈਨ ਬੋਰਡ,  ਮਿਲੇਗਾ ਟਾਈਮ ਟੇਬਲ

Wednesday, Jul 18, 2018 - 06:48 AM (IST)

ਬੱਸ ਕਿਊ ਸ਼ੈਲਟਰਾਂ ਤੋਂ ਪਹਿਲਾਂ ਲੱਗਣਗੇ ਸਾਈਨ ਬੋਰਡ,  ਮਿਲੇਗਾ ਟਾਈਮ ਟੇਬਲ

ਚੰਡੀਗਡ਼੍ਹ, (ਵਿਜੇ)- ਚੰਡੀਗਡ਼੍ਹ ਟਰਾਂਸਪੋਰਟ ਅੰਡਰਟੇਕਿੰਗ  (ਸੀ. ਟੀ. ਯੂ.) ਦੀਆਂ ਬੱਸਾਂ ਦੇ ਟਾਈਮ ਟੇਬਲ ਤੇ ਰੂਟ ਦੀ ਜਾਣਕਾਰੀ ਲਈ ਹੁਣ ਯਾਤਰੀਆਂ ਨੂੰ ਇਧਰ-ਉਧਰ ਨਹੀਂ ਭਟਕਣਾ ਪਵੇਗਾ। ਛੇਤੀ ਹੀ ਸੀ. ਟੀ. ਯੂ. ਦੀਆਂ ਬੱਸਾਂ ਦਾ ਪੂਰਾ ਟਾਈਮ ਟੇਬਲ ਬੱਸ ਕਿਊ ਸ਼ੈਲਟਰਾਂ ਕੋਲ ਹੀ ਮਿਲੇਗਾ। ਦਰਅਸਲ ਸੀ. ਟੀ. ਯੂ.  ਵਲੋਂ ਛੇਤੀ ਹੀ ਇਕ ਪ੍ਰਾਜੈਕਟ ਲਾਂਚ ਕੀਤਾ ਜਾਵੇਗਾ, ਜਿਸ ਤਹਿਤ ਸ਼ਹਿਰ ਦੇ ਸਾਰੇ ਬੱਸ ਕਿਊ ਸ਼ੈਲਟਰਾਂ ਤੋਂਂ ਪਹਿਲਾਂ ਬੱਸ ਸਟਾਪ ਇੰਡੀਕੇਸ਼ਨ ਬੋਰਡ ਲਾਏ ਜਾਣਗੇ ਪਰ ਇਹ ਬੋਰਡ ਚੰਡੀਗਡ਼੍ਹ ’ਚ ਇਸ ਸਮੇਂ ਲਾਏ ਗਏ ਬੋਰਡ ਤੋਂ ਜ਼ਿਆਦਾ ਐਡਵਾਂਸ ਹੋਣਗੇ। ਨਵੇਂ ਇੰਡੀਕੇਸ਼ਨ ਬੋਰਡ ’ਚ ਯਾਤਰੀਆਂ ਨੂੰ ਇਹ ਜਾਣਕਾਰੀ ਤਾਂ ਮਿਲੇਗੀ ਹੀ ਕਿ ਨੇੜਲਾ ਬੱਸ ਸਟਾਪ ਕਿੰਨੀ ਦੂਰ ਹੈ , ਇਸ ਤੋਂ ਇਲਾਵਾ ਉਸ ਬੱਸ ਕਿਊ ਸ਼ੈਲਟਰ ਵਿਚ ਕਿਹਡ਼ੀ ਬੱਸ ਕਿੰਨੇ ਵਜੇ ਆਏਗੀ, ਇਸਦੀ ਡਿਟੇਲ ਵੀ ਦਿੱਤੀ ਜਾਵੇਗੀ।
 ਇਹੀ ਨਹੀਂ, ਉਸ ਰੂਟ ’ਤੇ ਚੱਲਣ ਵਾਲੀਆਂ ਬੱਸਾਂ ਦੇ ਨੰਬਰ ਵੀ ਇੰਡੀਕੇਸ਼ਨ ਬੋਰਡ ’ਤੇ ਹੋਣਗੇ, ਤਾਂ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਵੀ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਟਰਾਂਸਪੋਰਟ ਦਾ ਹੀ ਇਸਤੇਮਾਲ ਕਰਨ। ਇਸ ਲਈ ਸੀ. ਟੀ. ਯੂ. ਵਲੋਂ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਤੇ ਕੰਪਨੀਆਂ ਵਲੋਂ ਬਿੱਡ ਮੰਗੀ ਗਈ ਹੈ।  
 ਸ਼ੈਲਟਰਾਂ ਤੋਂ ਬਿਨਾਂ ਇਸ ਪ੍ਰਾਜੈਕਟ ’ਤੇ ਉੱਠੇ ਸਵਾਲ
 ਇਕ ਪਾਸੇ ਤਾਂ ਸੀ. ਟੀ. ਯੂ. ਨਵੇਂ ਬੱਸ ਸਟਾਪ ਇੰਡੀਕੇਸ਼ਨ ਬੋਰਡ ਲਾਉਣ ਦੀ ਤਿਆਰੀ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼ਹਿਰ ’ਚ ਅਜੇ ਤਕ ਬੱਸ ਕਿਊ ਸ਼ੈਲਟਰ ਲਾਉਣ ਦਾ ਕੰਮ ਅਧੂਰਾ ਪਿਆ ਹੈ। ਯੂ. ਟੀ. ਦੇ ਇੰਜੀਨੀਅਰਿੰਗ ਵਿਭਾਗ ਨੇ ਸਿਰਫ ਦੋ-ਤਿੰਨ ਥਾਵਾਂ ’ਤੇ ਨਵੇਂ ਬੱਸ ਕਿਊ ਸ਼ੈਲਟਰ ਬਣਾਏ ਹੋਏ ਹਨ, ਜਦੋਂਕਿ ਬਾਕੀ ਸਾਰੀਅਾਂ  ਥਾਵਾਂ ’ਤੇ ਜਾਂ ਤਾਂ ਬੱਸ ਕਿਊ ਸ਼ੈਲਟਰ ਪੂਰੀ ਤਰ੍ਹਾਂ ਤੋਡ਼ੇ ਜਾ ਚੁੱਕੇ ਹਨ ਜਾਂ ਜਿਥੇ ਹਨ ਉਹ ਪੂਰੀ ਤਰ੍ਹਾਂ ਖਰਾਬ ਹਾਲਤ ’ਚ ਹਨ।  ਇਹੀ  ਕਾਰਨ ਹੈ ਕਿ ਸੀ. ਟੀ. ਯੂ. ਦੇ ਇਸ ਪ੍ਰਾਜੈਕਟ ’ਤੇ ਹੁਣ ਸਵਾਲ ਉੱਠਣ ਲੱਗੇ ਹਨ। 
ਬੱਸਾਂ ’ਚ ਲੱਗਣਗੇ ਡਿਜੀਟਲ ਬੋਰਡ
 ਇੰਟੈਲੀਜੈਂਟ ਟਰਾਂਸਪੋਰਟੇਸ਼ਨ ਸਿਸਟਮ ਪ੍ਰਾਜੈਕਟ ਤਹਿਤ ਬੱਸਾਂ ’ਚ ਵੀ ਐੱਲ. ਈ. ਡੀ. ਡਿਸਪਲੇਅ ਪੈਨਲ ਲਾਏ ਜਾਣਗੇ। ਇਸ ਤੋਂ ਇਲਾਵਾ ਬੱਸ ਕਿਊ ਸ਼ੈਟਲਰਾਂ ’ਚ ਵੀ ਇਹ ਸਹੂਲਤ ਦਿੱਤੀ ਜਾਵੇਗੀ। ਪੈਸੰਜਰ ਇਨਫਾਰਮੇਸ਼ਨ ਸਿਸਟਮ ਦੇ ਜ਼ਰੀਏ ਬੱਸ ਸਟਾਪ ਜਾਂ ਬੱਸ ਸਟੈਂਡ ’ਤੇ ਖਡ਼੍ਹੇ ਮੁਸਾਫਰਾਂ ਨੂੰ ਹਰ ਜਾਣਕਾਰੀ ਤੁਰੰਤ ਮਿਲ ਜਾਵੇਗੀ।  ਅਗਲੀ ਬੱਸ ਕਦੋਂ ਆਏਗੀ ਤੇ ਡਿਪਾਰਚਰ ਦਾ ਟਾਈਮ ਕੀ ਰਹੇਗਾ, ਇਹ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਟ੍ਰਾਂਜਿਸਟ ਮੈਨੇਜਮੈਂਟ ਸੈਂਟਰ ’ਚ ਬੈਠਾ ਸਟਾਫ ਐਮਰਜੈਂਸੀ ਪੈਣ ’ਤੇ ਹਰ ਹਾਲਾਤ ਤੋਂ ਮੁਸਾਫਰਾਂ ਨੂੰ ਜਾਣੂ ਕਰਵਾਉਂਦਾ ਰਹੇਗਾ।  
 


Related News