ਲੁਧਿਆਣੇ ਦੀ ਜਾਹਨਵੀ ਦਾ ਖੁੱਲ੍ਹਾ ਐਲਾਨ, ''ਸ਼੍ਰੀਨਗਰ ਦੇ ਲਾਲ ਚੌਕ ''ਚ ਲਹਿਰਾਵਾਂਗੀ ਤਿਰੰਗਾ, ਹਿੰਮਤ ਹੈ ਤਾਂ ਰੋਕ ਲਓ

07/23/2016 4:24:56 PM

ਲੁਧਿਆਣਾ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਨੇਤਾ ਕਨ੍ਹਈਆ ਕੁਮਾਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦੇਣ ਵਾਲੀ ਲੁਧਿਆਣਾ ਦੀ ਵਿਦਿਆਰਥਣ ਜਾਹਨਵੀ ਬਹਿਲ ਨੇ ਇਕ ਵਾਰ ਫਿਰ ਦੇਸ਼ ਵਿਰੋਧੀਆਂ ਨੂੰ ਚੁਣੌਤੀ ਦੇ ਦਿੱਤੀ ਹੈ। ਜਾਹਨਵੀ ਨੇ ਐਲਾਨ ਕੀਤਾ ਹੈ ਕਿ ਉਹ 15 ਅਗਸਤ ਵਾਲੇ ਦਿਨ ਸ਼੍ਰੀਨਗਰ ਦੇ ਲਾਲ ਚੌਕ ''ਚ ਤਿਰੰਗਾ ਲਹਿਰਾਵੇਗੀ ਅਤੇ ਜੇਕਰ ਕਿਸੇ ''ਚ ਹਿੰਮਤ ਹੈ ਤਾਂ ਉਸ ਨੂੰ ਰੋਕ ਕੇ ਦਿਖਾਵੇ। ਜਾਹਨਵੀ ਨੇ ਕਿਹਾ ਹੈ ਕਿ ਇਹ ਉਹੀ ਚੌਕ ਹੈ, ਜਿੱਥੇ ਦੇਸ਼ ਵਿਰੋਧੀ ਤਾਕਤਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਸੀ ਅਤੇ ਉਨ੍ਹਾਂ ਦੇਸ਼ ਵਿਰੋÎਧੀਆਂ ਦੇ ਸਾਹਮਣੇ ਹੀ ਉਹ ਤਿਰੰਗਾ ਲਹਿਰਾਵੇਗੀ। 
ਜਾਹਨਵੀ ਦਾ ਕਹਿਣਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਜਿਹੜੇ ਲੋਕ ਪਾਕਿਸਤਾਨ ਦੇ ਪੱਖ ''ਚ ਨਾਅਰੇਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਆਪਣੇ ਘਟੀਆ ਮਕਸਦ ''ਚ ਕਦੇ ਕਾਮਯਾਬ ਨਹੀਂ ਹੋÎਣ ਦਿੱਤਾ ਜਾਵੇਗਾ। ਜਾਹਨਵੀ ਨੇ ਦੱਸਿਆ ਕਿ ਉਹ ਭਾਰਤ ਵਿਰੋਧੀ ਮੁਹਿੰਮ ਨਾਲ ਜੁੜੀ ਹੋਈ ਹੈ ਅਤੇ ਅਜਿਹੇ ਲੋਕਾਂ ਤੋਂ ਨਹੀਂ ਡਰਦੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਾਹਨਵੀ ਨੇ ਜਵਾਹਰ ਲਾਲ ਨਹਿਰੂ ਯੂਨੀਵਰੀਸਟੀ ਦੇ ਵਿਦਿਆਰਥੀ ਸੰਘ ਦੇ ਨੇਤਾ ਕਨ੍ਹਈਆ ਕੁਮਾਰ ਨੂੰ ਵੀ ਦੇਸ਼ ਵਿਰੋਧੀ ਨਾਅਰੇ ਲਾਉਣ ''ਤੇ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਉਹ ਕਦੇ ਵੀ, ਕਿਸੇ ਵੀ ਜਗ੍ਹਾ ''ਤੇ ਕਨ੍ਹਈਆ ਕੁਮਾਰ ਨਾਲ ਇਸ ਮੁੱਦੇ ''ਤੇ ਬਹਿਸ ਕਰਨ ਲਈ ਤਿਆਰ ਹੈ।

Babita Marhas

News Editor

Related News