ਦਿੱਲੀ ’ਚ ਭਾਜਪਾ ਪੱਖੀ ਮੀਟਿੰਗ ’ਚ ਸ਼ਾਮਲ ਹੋਵਾਂਗੇ, ਸੁਖਬੀਰ ਦੇ ਹੁੰਦੇ ਰੇਲੇਵਾਂ ਨਾਮੁਮਕਿਨ : ਢੀਂਡਸਾ
Wednesday, Jul 12, 2023 - 06:28 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ’ਚ ਰਾਜ ਕਰਦੀ ਐੱਨ. ਡੀ. ਏ. (ਭਾਜਪਾ) ਪੱਖੀ ਖੇਮੇ ਦੀ ਮੀਟਿੰਗ ਜੋ 18 ਜੁਲਾਈ ਨੂੰ ਦਿੱਲੀ ਦੇ ਅਸ਼ੋਕਾ ਹੋਟਲ ’ਚ ਹੋ ਰਹੀ ਹੈ, ਉਸ ਸਬੰਧੀ ਐੱਨ. ਡੀ. ਏ. ਧੜੇ ਨੇ ਸਾਨੂੰ ਸੱਦਾ ਭੇਜਿਆ ਹੈ ਜਿਸ ’ਚ ਮੈਂ ਖੁਦ ਤੇ ਸਾਬਕਾ ਜਸਟਿਸ ਨਿਰਮਲ ਸਿੰਘ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਾਡਾ ਤਾਂ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ ਨੂੰ ਖੁੱਲਾ ਸਮਰਥਨ ਸੀ ਅਤੇ ਜਲੰਧਰ ਜ਼ਿਮਨੀ ਚੋਣ ’ਚ ਅਸੀਂ ਭਾਜਪਾ ਦੇ ਨਾਲ ਸੀ। ਹੁਣ ਜੋ ਮੀਟਿੰਗ ਰੱਖੀ ਹੈ, ਉਸ ’ਚ ਅਸੀਂ ਭਵਿੱਖ ਦੀ ਰਣਨੀਤੀ ਅਤੇ ਪੰਜਾਬ ਬਾਰੇ ਖੁੱਲ੍ਹ ਕੇ ਆਪਣੀ ਗੱਲ ਰੱਖਾਂਗੇ।
ਇਹ ਵੀ ਪੜ੍ਹੋ : ਸਮਾਂ ਆ ਗਿਆ ਹੈ, ਹੁਣ ਸਾਨੂੰ ਛੋਟੇ ਭਰਾ ਵਾਲੀ ਸੋਚ ਛੱਡਣੀ ਹੋਵੇਗੀ : ਜਾਖੜ
ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਪੁੱਛਿਆ ਕਿ ਜੇਕਰ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਤੁਹਾਨੂੰ ਰਲੇਵੇਂ ਲਈ ਕਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਨਹੀਂ ਹੋ ਜਾਂਦੇ ਹਨ, ਉਦੋਂ ਤੱਕ ਰਲੇਵੇਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਅਸੀਂ ਸਿਧਾਂਤਾਂ ਦੀ ਲੜਾਈ ਲੜ ਰਹੇ ਹਾਂ ਅਤੇ ਹਮੇਸ਼ਾ ਲੜਦੇ ਰਹਾਂਗੇ।
ਇਹ ਵੀ ਪੜ੍ਹੋ : ਹੜ੍ਹ ’ਚ ਫ਼ਸੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਸੁਸ਼ੀਲ ਰਿੰਕੂ, ਕਿਸ਼ਤੀਆਂ ਰਾਹੀਂ ਪਹੁੰਚਾਇਆ ਖਾਣ-ਪੀਣ ਦਾ ਸਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8