ਜ਼ਮੀਨ ਗਹਿਣੇ ਧਰ ਇੰਗਲੈਂਡ ਭੇਜੀ ਪਤਨੀ ਨੇ ਗੱਲਬਾਤ ਕੀਤੀ ਬੰਦ, ਲੜਕੇ ਨਾਲ ਵਾਪਰਿਆ ਇਹ ਭਾਣਾ

Thursday, Mar 31, 2022 - 09:51 PM (IST)

ਜ਼ਮੀਨ ਗਹਿਣੇ ਧਰ ਇੰਗਲੈਂਡ ਭੇਜੀ ਪਤਨੀ ਨੇ ਗੱਲਬਾਤ ਕੀਤੀ ਬੰਦ, ਲੜਕੇ ਨਾਲ ਵਾਪਰਿਆ ਇਹ ਭਾਣਾ

ਭਿੱਖੀਵਿੰਡ ਖਾਲੜਾ (ਭਾਟੀਆ) : ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਸਾਂਧਰਾ ਵਿਖੇ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਜੀਜਾ ਪੰਥਪ੍ਰੀਤ ਸਿੰਘ ਬਾਸਰਕੇ ਨੇ ਦੱਸਿਆ ਕਿ ਕੰਵਲ ਸਿੰਘ ਦਾ ਵਿਆਹ ਸਾਲ 2019 ਦੇ ਅਪ੍ਰੈਲ ਮਹੀਨੇ 'ਚ ਲਵਪ੍ਰੀਤ ਕੌਰ ਵਾਸੀ ਸਭਰਾ ਨਾਲ ਹੋਇਆ ਸੀ। ਕੰਵਲ ਸਿੰਘ ਨੇ ਆਪਣੀ ਪਤਨੀ ਨੂੰ ਪੜ੍ਹਨ ਵਾਸਤੇ 4 ਏਕੜ ਜ਼ਮੀਨ ਗਹਿਣੇ ਧਰ ਕੇ ਇੰਗਲੈਂਡ ਭੇਜਿਆ ਸੀ। ਉੱਥੇ ਜਾ ਕੇ ਵੀ ਉੁਸ ਦੀ ਪਤਨੀ ਨੇ 6 ਲੱਖ ਰੁਪਏ ਇੰਗਲੈਂਡ ਮੰਗਵਾਏ ਪਰ ਕੰਵਲ ਦੀ ਪਤਨੀ ਨੇ ਇੰਗਲੈਂਡ ਜਾਣ ਤੋਂ ਬਾਅਦ ਉਸ ਨਾਲ ਫੋਨ 'ਤੇ ਗੱਲਬਾਤ ਕਰਨੀ ਕੁਝ ਦੇਰ ਬਾਅਦ ਹੀ ਛੱਡ ਦਿੱਤੀ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

PunjabKesari

ਵਾਰ-ਵਾਰ ਰਿਸ਼ਤੇਦਾਰਾਂ ਵੱਲੋਂ ਵਿਚ ਪੈ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਇਨਕਾਰ ਕਰ ਦੇਣ ਤੋਂ ਬਾਅਦ ਪੁਲਸ ਕੋਲ ਪਹੁੰਚ ਕੀਤੀ ਗਈ ਪਰ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਟਾਲ-ਮਟੋਲ ਕਰਦੇ ਰਹਿਣ ਕਾਰਨ ਕੰਵਲ ਸਿੰਘ ਡਿਪ੍ਰੈਸ਼ਨ 'ਚ ਚਲਾ ਗਿਆ ਤੇ ਹਸਪਤਾਲ 'ਚ ਉੁਸ ਦੀ ਮੌਤ ਹੋ ਗਈ। ਕੰਵਲ ਸਿੰਘ ਦੇ ਛੋਟੇ ਹੁੰਦਿਆਂ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਉੁਹ ਇਕਲੌਤਾ ਲੜਕਾ ਸੀ। ਕੰਵਲ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਸੀ। ਮ੍ਰਿਤਕ ਦੀ ਮਾਤਾ ਤੇ ਉਸ ਦੀ ਭੈਣ ਕੁਲਬੀਰ ਕੌਰ ਅਤੇ ਉਸ ਦੇ ਜੀਜਾ ਪੰਥਪ੍ਰੀਤ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਗੁਰਾਇਆ : ਬੈਂਕ ਦੇ ਅੰਦਰ ਹੀ ਸ਼ਾਤਿਰ ਠੱਗ ਟੇਲਰ ਮਾਸਟਰ ਨਾਲ ਮਾਰ ਗਏ 40 ਹਜ਼ਾਰ ਦੀ ਠੱਗੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News