ਫੇਸਬੁਕ ’ਤੇ ਜਾਅਲੀ ਆਈ. ਡੀ. ਬਣਾ ਕੇ ਪਤਨੀ ਦੀਆਂ ਪਾਈਆਂ ਅਸ਼ਲੀਲ ਤਸਵੀਰਾਂ

1/15/2021 11:36:33 AM

ਲੁਧਿਆਣਾ (ਰਿਸ਼ੀ) : ਫੇਸਬੁਕ ’ਤੇ ਜਾਅਲੀ ਆਈ. ਡੀ. ਬਣਾ ਕੇ ਪਤਨੀ ਦੀਆਂ ਅਸ਼ਲੀਲ ਤਸਵੀਰਾਂ ਪਾਉਣ ਦੇ ਦੋਸ਼ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਜਾਂਚ ਤੋਂ ਬਾਅਦ ਪਤੀ ਖ਼ਿਲਾਫ਼ ਆਈ. ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਵਰੁਣ ਗੋਇਲ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਪੁਲਸ ਨੂੰ 18 ਦਸੰਬਰ-2019 ਨੂੰ ਦਿੱਤੀ ਸ਼ਿਕਾਇਤ ’ਚ ਪਤਨੀ ਨੇ ਦੱਸਿਆ ਕਿ ਫੇਸਬੁੱਕ ’ਤੇ ਜਾਅਲੀ ਆਈ. ਡੀ. ਬਣਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕੀਤੀਆਂ ਗਈਆਂ।

ਪਤਾ ਲੱਗਣ ’ਤੇ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਅਤੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਕਤ ਹਰਕਤ ਉਸ ਦੇ ਪਤੀ ਵੱਲੋਂ ਕੀਤੀ ਗਈ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 ’ਚ ਉਕਤ ਮੁਲਜ਼ਮ ਦੇ ਨਾਲ ਹੋਇਆ ਸੀ। ਉਸ ਦੇ 2 ਬੱਚੇ ਹਨ। ਸਹੁਰਿਆਂ ਵੱਲੋਂ ਦਾਜ ਦੀ ਮੰਗ ਸਬੰਧੀ ਤੰਗ-ਪਰੇਸ਼ਨ ਕੀਤੇ ਜਾਣ ’ਤੇ ਸਾਲ-2018 ’ਚ ਉਹ ਲੁਧਿਆਣਾ ਆ ਕੇ ਰਹਿਣ ਲੱਗ ਪਈ ਅਤੇ ਦਾਜ ਖ਼ਾਤਰ ਪਰੇਸ਼ਾਨ ਕਰਨ ਦਾ ਕੇਸ ਕਰ ਦਿੱਤਾ। ਪਤੀ ਵੱਲੋਂ ਕੇਸ ਵਾਪਸ ਲੈਣ ਦਾ ਦਬਾਅ ਪਾਉਣ ਲਈ ਉਕਤ ਹਰਕਤ ਕੀਤੀ ਗਈ, ਜਦੋਂ ਕਿ ਬੱਚਿਆਂ ਨੂੰ ਵੀ ਇਕ ਵਾਰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ।
 


Babita

Content Editor Babita