ਜਲੰਧਰ: 10 ਹਜ਼ਾਰ ਨਾ ਦੇਣ ''ਤੇ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

Monday, Feb 18, 2019 - 11:40 AM (IST)

ਜਲੰਧਰ: 10 ਹਜ਼ਾਰ ਨਾ ਦੇਣ ''ਤੇ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ

ਜਲੰਧਰ (ਮ੍ਰਿਦੁਲ)— ਬਸਤੀ ਪੀਰਦਾਦ ਨਾਲ ਲੱਗਦੇ ਨਿਊ ਰਾਜਨ ਨਗਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦ ਇਕ 29 ਸਾਲ ਦੀ ਔਰਤ ਦੀ ਲਾਸ਼ ਘਰ ਦੀ ਤੀਜੀ ਮੰਜ਼ਿਲ 'ਤੇ ਬਣੇ ਉਸ ਦੇ ਕਮਰੇ 'ਚੋਂ ਬਰਾਮਦ ਹੋਈ। ਪੁਲਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਔਰਤ ਦਾ ਗਲਾ ਘੁੱਟਣ ਤੋਂ ਬਾਅਦ ਉਸ ਨੂੰ ਕਿਸੇ ਬੈਟਨੁਮਾ ਚੀਜ਼ ਨਾਲ ਮਾਰਿਆ ਗਿਆ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਗੁਡੀਆ (29) ਪਤਨੀ ਸੁਰਿੰਦਰ ਕੁਮਾਰ (35) ਦੇ ਰੁਪ 'ਚ ਹੋਈ ਹੈ। ਮ੍ਰਿਤਕਾ ਦੀ ਮਾਂ ਸੰਜੂ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ 7 ਅਤੇ 4 ਸਾਲ ਦੇ 2 ਦੋਹਤੇ ਉਸ ਦੇ ਪਤੀ ਨਾਲ ਸਵੇਰੇ ਟਹਿਲਦੇ ਹੋਏ ਆਪਣੀ ਬੇਟੀ ਦੇ ਘਰ ਗਏ ਸਨ। ਉਨ੍ਹਾਂ ਦਾ ਘਰ ਨਿਊ ਰਾਜਨ ਨਗਰ 'ਚ ਇਕ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਹੈ, ਜਿੱਥੇ ਤਾਲਾ ਲੱਗਾ ਹੋਇਆ ਸੀ। ਪਹਿਲਾਂ ਤਾਂ ਉਸ ਦੇ ਪਤੀ ਨੂੰ ਲੱਗਾ ਕਿ ਉਸ ਦੇ ਜਵਾਈ ਅਤੇ ਬੇਟੀ ਕਿਤੇ ਕੰਮ 'ਤੇ ਗਏ ਹੋਏ ਹਨ ਪਰ ਦੁਪਹਿਰ 4 ਵਜੇ ਦੇ ਕਰੀਬ ਜਦ ਉਸ ਦੇ ਪਤੀ ਫਿਰ ਤੋਂ ਉਸ ਪਾਸੇ ਗਏ ਤਾਂ ਬੇਟੀ ਦੇ ਕਮਰੇ 'ਚੋਂ ਬਦਬੂ ਆ ਰਹੀ ਸੀ, ਜਿਸ ਤੋਂ  ਜਦ ਉਹ ਤਾਲਾ ਤੋੜ ਕੇ ਕਮਰੇ ਅੰਦਰ ਦਾਖਲ  ਹੋਏ  ਤਾਂ ਬੇਟੀ ਦੀ ਲਾਸ਼  ਦੇਖ ਕੇ ਹੈਰਾਨ ਰਹਿ  ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾ ਕੇ ਪੁਲਸ ਨੂੰ ਸੂਚਿਤ ਕੀਤਾ।

PunjabKesari
ਮੌਕੇ 'ਤੇ ਪੁੱਜੇ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ.  ਸੁਖਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਨੇ ਬਿਆਨ ਦਿੱਤੇ ਹਨ ਕਿ ਉਸ ਦਾ ਪਤੀ ਕਾਫੀ ਦਿਨਾਂ ਤੋਂ ਉਸ ਦੀ ਬੇਟੀ ਨੂੰ ਪਰੇਸ਼ਾਨ ਕਰਦਾ ਸੀ, ਉਹ ਬੇਟੀ ਤੋਂ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ, ਜੋ ਕਿ ਉਨ੍ਹਾਂ ਦੀ ਬੇਟੀ ਦੇ ਸੱਸ ਅਤੇ ਸੁਹਰਾ  ਮੰਗ ਰਹੇ ਸਨ। ਇਸ ਲਈ ਦੋਸ਼ੀ ਉਨ੍ਹਾਂ ਦੀ ਬੇਟੀ ਕੋਲੋਂ ਉਕਤ ਪੈਸਿਆ ਦੀ ਮੰਗ ਕਰ ਰਿਹਾ ਸੀ ਤਾਂ ਜੋ ਉਹ ਪੈਸੇ ਆਪਣੇ ਯੂ. ਪੀ. ਰਹਿੰਦੇ ਮਾਂ-ਬਾਪ ਨੂੰ ਭੇਜ ਸਕੇ। ਇਸ ਗੱਲ ਨੂੰ ਲੈ ਕੇ ਉਸ ਨੇ ਬੇਟੀ ਨਾਲ ਝਗੜਾ ਕਰਕੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਰਚਰੀ 'ਚ ਰੱਖਵਾ ਦਿੱਤਾ ਹੈ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਕਤਲ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ। 

PunjabKesari


ਪੁਲਸ ਨੇ ਜਾਂਚ ਲਈ ਦੋਸ਼ੀ ਦਾ ਦੋਸਤ ਚੁੱਕਿਆ
ਸੂਤਰ ਦੱਸਦੇ ਹਨ ਕਿ ਪੁਲਸ ਨੇ ਪੀੜਤ ਮੰਜੂ ਦੇਵੀ ਦੇ ਬਿਆਨ ਲੈ ਕੇ ਸੁਰਿੰਦਰ  ਦੇ ਦੋਸਤ ਸੰਤੋਸ਼ ਨੂੰ ਵੀ ਜਾਂਚ ਲਈ ਹਿਰਾਸਤ 'ਚ ਲਿਆ ਹੈ, ਕਿਉਂਕਿ ਪੀੜਤ ਦਾ ਦੋਸ਼ ਹੈ  ਕਿ ਕਤਲ ਪਿੱਛੇ ਸੰਤੋਸ਼ ਦੀ ਵੀ  ਮਿਲੀਭੁਗਤ ਹੋ ਸਕਦੀ ਹੈ। ਉਸ ਨੇ ਕਿਹਾ ਕਿ ਉਸ ਦਾ ਦਾਮਾਦ ਇੰਨਾ ਬੇਦਰਦ ਨਿਕਲਿਆ ਕਿ  ਲਾਸ਼ ਨੂੰ ਕਮਰੇ 'ਚ ਬੰਦ ਕਰ ਕੇ ਭੱਜ ਗਿਆ।

ਪੁਲਸ ਮੌਕੇ ਤੋਂ  ਚੁੱਕੇਗੀ ਕਾਲ ਡੰਪ
ਮਾਮਲੇ  ਦੀ ਜਾਂਚ ਕਰ ਕਰ ਰਹੇ ਐੱਸ. ਐੱਚ. ਓ. ਸੁਖਬੀਰ ਸਿੰਘ ਬੁੱਟਰ ਨੇ ਦੱਸਿਆ ਕਿ ਦੋਸ਼ੀ ਨੂੰ  ਕਾਬੂ ਕਰਨ ਲਈ  ਉਸ ਦੇ ਦੋਸਤ ਨੂੰ ਵੀ ਹਿਰਾਸਤ 'ਚ ਲਿਆ ਹੈ। ਉਸ ਦੇ ਨਾਲ ਹੀ ਪੁਲਸ ਨੇ ਮੌਕੇ ਤੋਂ ਦੋਸ਼ੀ ਅਤੇ ਸੰਤੋਸ਼ ਦੇ ਕਾਲ ਡੰਪ ਵੀ ਚੁੱਕੇ ਹਨ। ਜਿਸ ਆਧਾਰ 'ਤੇ ਪੁਲਸ ਕਾਰਵਾਈ ਕਰੇਗੀ।

ਦੋਸ਼ੀ ਆਪਣੇ ਬੱਚਿਆਂ ਨੂੰ  ਇਕ ਦਿਨ ਪਹਿਲਾਂ ਹੀ ਛੱਡ ਗਿਆ ਸੀ ਨਾਨਕੇ
ਮ੍ਰਿਤਕਾ ਦੇ ਪਿਤਾ ਨੇ ਬਿਆਨ ਦਿੱਤੇ ਹਨ ਕਿ ਦੋਸ਼ੀ ਇਕ ਦਿਨ ਪਹਿਲਾਂ ਹੀ ਆਪਣੇ 2 ਬੱਚਿਆਂ ਨੂੰ ਸਵੇਰੇ 10 ਵਜੇ ਨਾਨਕੇ ਛੱਡ ਗਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਅਤੇ ਉਨ੍ਹਾਂ ਦੀ ਬੇਟੀ ਦਾ ਕਤਲ ਕਰਕੇ ਫਰਾਰ ਹੋ ਗਿਆ।


author

shivani attri

Content Editor

Related News