ਮਾਮਲਾ ਪਤਨੀ ਦਾ ਕਤਲ ਕਰ ਕੇ ਲਾਸ਼ ਦਫਨਾਉਣ ਦਾ, ਪੁਲਸ ਨੇ ਕਬਰ ''ਚੋਂ ਕੱਢੀ ਲਾਸ਼
Tuesday, Jun 23, 2020 - 06:19 PM (IST)
ਲੁਧਿਆਣਾ (ਮਹੇਸ਼): ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਮਿਹਰਬਾਨ ਇਲਾਕੇ ਵਿਚ ਦਫਨਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪਤੀ ਮੁਹੰਮਦ ਮਹਿਫੂਜ਼ ਆਲਮ ਅਤੇ ਮੁਹੰਮਦ ਦੇ ਜੀਜਾ ਰਫੀਕ ਨੂੰ ਐਤਵਾਰ ਨੂੰ ਡਿਊਟੀ ਮਜਿਸਟਰੇਟ ਦੇ ਸਾਹਮਣੇ ਪੇਸ਼ ਕਰ ਕੇ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਲਿਆ ਹੈ।ਦੋਵੇਂ ਦੋਸ਼ੀਆਂ ਨੂੰ ਬਸਤੀ ਜੋਧੇਵਾਲ ਪੁਲਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਖਿਲਾਫ ਮ੍ਰਿਤਕਾ ਨਾਜੋ ਖਾਤੂਨ ਦੇ ਪਿਤਾ ਮੁਹੰਮਦ ਦਾਊਦ ਦੀ ਸ਼ਿਕਾਇਤ 'ਤੇ ਕਤਲ ਦੀ ਧਾਰਾ 302, ਕਤਲ ਦੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀ ਧਾਰਾ 201 ਅਤੇ 34 ਆਈ. ਪੀ. ਸੀ. ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।ਥਾਣਾ ਇੰਚਾਰਜ ਸਬ ਇੰਸ. ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਲਾਸ਼ ਨੂੰ ਕਬਰ 'ਚੋਂ ਕੱਢਿਆ ਜਾਵੇਗਾ। ਡਿਪਟੀ ਕਮਿਸ਼ਨਰ ਤੋਂ ਕਬਰ ਖੋਦਣ ਦੀ ਮਨਜ਼ੂਰੀ ਆ ਗਈ ਹੈ।
ਸੋਮਵਾਰ ਨੂੰ ਕਬਰ ਖੋਦ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਟਰਮ ਲਈ ਭੇਜਿਆ ਜਾਵੇਗਾ। ਵਰਣਨਯੋਗ ਹੈ ਕਿ ਪੁੱਛਗਿਛ ਦੌਰਾਨ ਪੁਲਸ ਦੇ ਸਾਹਮਣੇ ਦੋਸ਼ੀਆਂ ਨੇ ਕਤਲ ਦਾ ਜ਼ੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ 13-14 ਜੂਨ ਦੀ ਦਰਮਿਆਨੀ ਰਾਤ ਨੂੰ ਦੋਵਾਂ ਨੇ ਨਾਜੋ ਖਾਤੂਨ ਦਾ ਗਲ ਘੁਟ ਕੇ ਸਿਰਾਣੇ ਨਾਲ ਮੂੰਹ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਹ ਵੀ ਪੜ੍ਹੋ: ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਨੂੰ ਪੁਲਸ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਰਫੀਕ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਹਾਰਟ ਅਟੈਕ ਨਾਲ ਹੋਈ ਮੌਤ
ਮ੍ਰਿਤਕਾ ਦੇ ਭਰਾ ਮੁਹੰਮਦ ਉਜਾਲੋ ਨੇ ਦੱਸਿਆ ਕਿ 14 ਜੂਨ ਦੀ ਸਵੇਰੇ ਲਗਭਗ 11 ਵਜੇ ਰਫੀਕ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਹਾਰਟ ਅਟੈਕ ਨਾਲ ਉਸ ਦੀ ਭੈਣ ਦੀ ਮੌਤ ਹੋ ਗਈ ਹੈ। ਇਹ ਗੱਲ ਸੁਣ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਜੀਜਾ ਮਹਿਫੂਜ਼ ਨੂੰ ਵੀਡੀਓ ਕਾਲ ਕੀਤੀ ਪਰ ਉਸ ਦਾ ਰਵੱਈਆ ਅਜੀਬ ਲੱਗਾ। ਉਸ ਨੇ ਭੈਣ ਦਾ ਚਿਹਰਾ ਦਿਖਾਉਣ ਨੂੰ ਕਿਹਾ ਤਾਂ ਉਹ ਨਾਟਕ ਕਰਨ ਲੱਗਾ ਤਦ ਉਸ ਨੇ ਦੋਸ਼ੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਲਾਸ਼ ਨੂੰ ਦਫਨਾਇਆ ਨਾ ਜਾਵੇ ਜਾਂ ਲਾਸ਼ ਨੂੰ ਪਿੰਡ ਲੈ ਕੇ ਆਇਆ ਜਾਵੇ ਪਰ ਇਸ ਦੇ ਬਾਵਜੂਦ ਦੋਸ਼ੀਆਂ ਨੇ ਲਾਸ਼ ਨੂੰ ਦਫਨਾ ਦਿੱਤਾ। ਸ਼ੱਕ ਹੋਣ 'ਤੇ ਦੋਸ਼ੀ ਟਾਲਮਟੋਲ ਕਰਨ ਲੱਗਾ। ਦਾਊਦ ਨੇ ਦੱਸਿਆ ਕਿ ਲੁਧਿਆਣਾ ਪੁੱਜਣ 'ਤੇ ਜਦ ਉਨ੍ਹਾਂ ਨੇ ਮਹਿਫੂਜ਼ ਤੋਂ ਨਾਜੋ ਦੀ ਮੌਤ ਬਾਰੇ ਪੁੱਛਿਆ ਤਾਂ ਉਹ ਟਾਲਮਟੋਲ ਕਰਨ ਲੱਗਾ। ਉਸ ਦਾ ਵਿਵਹਾਰ ਵੀ ਸ਼ੱਕੀ ਲੱਗਾ। ਉਸ ਨੇ ਆਪਣੇ ਪੱਧਰ 'ਤੇ ਪੜਤਾਲ ਕੀਤੀ ਤਾਂ ਮਾਮਲ ਕੁੱਝ ਹੋਰ ਹੀ ਸੀ। ਉਸ ਨੂੰ ਪਤਾ ਲੱਗਾ ਕਿ ਮਹਿਫੂਜ਼ ਛੋਟੀ ਤੋਂ ਛੋਟੀ ਗੱਲ 'ਤੇ ਉਸ ਦੀ ਬੇਟੀ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਦਾ ਸੀ। ਜਿਸ ਤੋਂ ਬਾਅਦ ਉਹ ਪੁਲਸ ਕੋਲ ਗਿਆ ਅਤੇ ਆਪਣੀ ਬੇਟੀ ਦੇ ਕਤਲ ਕੀਤੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 20 ਨਵੇਂ ਮਾਮਲੇ ਆਏ ਸਾਹਮਣੇ
ਦੋਵੇਂ ਬੱਚਿਆਂ ਨੂੰ ਸੌਣ ਲਈ ਛੱਤ 'ਤੇ ਭੇਜਿਆ
ਉਜਾਲੋ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਰਫੀਕ ਦੇਰ ਰਾਤ ਤੱਕ ਘਰ 'ਚ ਮੌਜੂਦ ਦੋਵੇਂ ਬੱਚਿਆਂ ਮੁਹੰਮਦ ਮਕਸੂਦ ਅਤੇ ਨਿਖਤ ਖਾਤੂਨ ਨੂੰ ਵੀ ਅਟਪਟੀ ਲੱਗੀ। ਇਸ ਤੋਂ ਪਹਿਲਾਂ ਰਫੀਕ ਕਦੇ ਘਰ ਨਹੀਂ ਆਇਆ ਸੀ। ਲਗਭਗ 11 ਵਜੇ ਰਾਤ ਨੂੰ ਰਫੀਕ ਘਰ ਆਇਆ। ਬੱਚਿਆਂ ਨੇ ਖਾਣਾ ਖਾ ਲਿਆ ਸੀ। ਜਿਸ ਤੋਂ ਬਾਅਦ ਮਹਿਫੂਜ਼ ਦੋਵੇਂ ਬੱਚਿਆਂ ਨੂੰ ਛੱਤ ਸੌਂਣ ਲਈ ਛੱਡ ਆਇਆ। ਸਵੇਰੇ ਜਦ ਉਹ ਸੌਂ ਕੇ ਉੱਠੇ ਤਾਂ ਉਨ੍ਹਾਂ ਦੀ ਅੰਮਾ ਦੀ ਜਗ੍ਹਾ ਉਸ ਦੀ ਲਾਸ਼ ਪਈ ਹੋਈ ਸੀ ਅਤੇ ਰਫੀਕ ਉਨ੍ਹਾਂ ਨੂੰ ਕਿਤੇ ਨਜ਼ਰ ਨਹੀਂ ਆਇਆ। ਉਜਾਲੋ ਨੇ ਦੱਸਿਆ ਕਿ ਉਸ ਦੀ ਭੈਣ ਅੰਗੂਠਾ ਛਾਪ ਸੀ। ਈਦ ਦੇ ਤਿਉਹਾਰ 'ਤੇ ਆਖਰੀ ਵਾਰ ਵੀਡੀਓ ਕਾਲ ਜ਼ਰੀਏ ਆਖਰੀ ਵਾਰ ਉਸ ਦੀ ਭੈਣ ਨਾਲ ਦੁਆ-ਸਲਾਮ ਹੋਈ ਸੀ ਅਤੇ ਉਹ ਵੀ ਜੀਜਾ ਦੇ ਫੋਨ 'ਤੇ ਜਦਕਿ ਉਸ ਦੇ ਜੀਜਾ ਨੇ ਉਸ ਦੀ ਭੈਣ ਤੋਂ 6 ਮਹੀਨੇ ਪਹਿਲਾਂ ਮੋਬਾਇਲ ਖੋਹ ਲਿਆ ਸੀ। ਉਸ ਨੇ ਦੱਸਿਆ ਕਿ ਦੋਸ਼ੀ ਜੀਜਾ ਨੇ ਆਪਣੇ ਨੇੜੇ ਦੇ ਲੋਕਾਂ ਨੂੰ ਵੀ ਇਥੇ ਦੱਸ ਕੇ ਗੁੰਮਰਾਹ ਕੀਤਾ ਕਿ ਉਸ ਦੀ ਪਤਨੀ ਦੀ ਮੌਤ ਹਾਰਟ ਅਟੈਕ ਆਉਣ ਕਾਰਨ ਹੋਈ ਹੈ।