ਵੱਡੀ ਖ਼ਬਰ : ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਪਤੀ ਫ਼ਰਾਰ, ਲਹੂ-ਲੁਹਾਨ ਹਾਲਤ ''ਚ ਮਿਲੀ ਲਾਸ਼

Tuesday, Mar 30, 2021 - 12:21 PM (IST)

ਵੱਡੀ ਖ਼ਬਰ : ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਪਤੀ ਫ਼ਰਾਰ, ਲਹੂ-ਲੁਹਾਨ ਹਾਲਤ ''ਚ ਮਿਲੀ ਲਾਸ਼

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜਲੇ ਪਿੰਡ ਝੂੰਗੀਆਂ ਵਿਖੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਆਪਣੀ ਪਤਨੀ ਸਰਿਤਾ ਉਰਫ਼ ਰਾਧਾ (40) ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਪਤੀ ਵਿਨੋਦ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਨੋਦ ਆਪਣੀ ਪਤਨੀ ਸਰਿਤਾ ਨਾਲ ਪਿੰਡ ਝੂੰਗੀਆਂ ਦੇ ਕਿਸਾਨ ਸੋਹਣ ਸਿੰਘ ਦੇ ਪਸ਼ੂਆਂ ਵਾਲੇ ਬਣਾਏ ਵਾੜੇ ਦੇ ਨਾਲ ਬਣੇ ਕਮਰੇ ’ਚ ਰਹਿੰਦਾ ਸੀ ਅਤੇ ਉਸ ਦੇ ਕੋਲ ਨੌਕਰੀ ਕਰਦਾ ਸੀ। ਸਵੇਰੇ ਸੋਹਣ ਸਿੰਘ ਜਦੋਂ ਉੱਠਿਆ ਤਾਂ ਉਸ ਨੇ ਦੇਖਿਆ ਕਿ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਪਾਇਆ ਹੋਇਆ ਤਾਂ ਉਹ ਆਪਣੇ ਨੌਕਰ ਵਿਨੋਦ ਦੇ ਕਮਰੇ ਵਿਚ ਗਿਆ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਪੰਜਾਬੀ ਗਾਇਕ 'ਦਿਲਜਾਨ' ਦੀ ਦਰਦਨਾਕ ਹਾਦਸੇ ਦੌਰਾਨ ਮੌਤ

PunjabKesari

ਇੱਥੋਂ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਨੌਕਰ ਵਿਨੋਦ ਦੀ ਪਤਨੀ ਸਰਿਤਾ ਬਿਸਤਰੇ ’ਤੇ ਲਹੂ-ਲੁਹਾਨ ਹਾਲਤ 'ਚ ਪਈ ਸੀ ਅਤੇ ਉਸ ਦਾ ਗਲਾ ਵੱਢਿਆ ਹੋਇਆ ਸੀ। ਸਰਿਤਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ ਪਰ ਮੌਕੇ ਤੋਂ ਨੌਕਰ ਫ਼ਰਾਰ ਸੀ। ਕਿਸਾਨ ਸੋਹਣ ਸਿੰਘ ਵੱਲੋਂ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਡੀ. ਐੱਸ. ਪੀ (ਡੀ) ਅਤੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ : ਮਖੂ 'ਚ ਚਿੱਟੇ ਦੀ ਭੇਟ ਚੜ੍ਹਿਆ ਨੌਜਵਾਨ, ਪਰਿਵਾਰ ਨੇ ਰੋਂਦਿਆਂ ਬਿਆਨ ਕੀਤਾ ਦਰਦ

ਪੁਲਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਅਤੇ ਫਾਰੈਂਸਿਕ ਟੀਮ ਵੀ ਮੌਕੇ ’ਤੇ ਬੁਲਾਈ ਗਈ। ਪੁਲਸ ਵੱਲੋਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਤਲ ਤੋਂ ਪਹਿਲਾਂ ਪਤੀ-ਪਤਨੀ ਵਿਚਕਾਰ ਕਾਫ਼ੀ ਝਗੜਾ ਹੋਇਆ ਹੋਵੇਗਾ ਕਿਉਂਕਿ ਉੱਥੇ ਕਾਫ਼ੀ ਸਮਾਨ ਖਿੱਲਰਿਆ ਪਿਆ ਸੀ। ਇਸ ਤੋਂ ਇਲਾਵਾ ਉੱਥੇ ਸ਼ਰਾਬ ਵੀ ਬੋਤਲ ਵੀ ਪਈ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਤੀ ਵਿਨੋਦ ਨੇ ਆਪਣੀ ਪਤਨੀ ਨੂੰ ਕਤਲ ਕਰਨ ਤੋਂ ਪਹਿਲਾਂ ਸ਼ਰਾਬ ਵੀ ਪੀਤੀ ਹੋਈ ਸੀ।

ਇਹ ਵੀ ਪੜ੍ਹੋ : ਕਾਂਗਰਸ ਦੇ MP 'ਰਵਨੀਤ ਬਿੱਟੂ' ਨੂੰ ਹੋਇਆ 'ਕੋਰੋਨਾ', ਸੰਸਦ ਦੀ ਕਾਰਵਾਈ 'ਚ ਲਿਆ ਸੀ ਹਿੱਸਾ

ਕਤਲ ਹੋਈ ਜਨਾਨੀ ਸਰਿਤਾ ਦੀ ਧੀ ਸੀਮਾ ਮਾਛੀਵਾੜਾ ਦੀ ਬਲੀਬੇਗ ਬਸਤੀ ਵਿਖੇ ਵਿਆਹੀ ਹੋਈ ਹੈ। ਉਸ ਨੂੰ ਵੀ ਪੁਲਸ ਵੱਲੋਂ ਮੌਕੇ ’ਤੇ ਬੁਲਾਇਆ ਗਿਆ, ਜਿਸ ਨੂੰ ਵੀ ਆਪਣੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫਿਲਹਾਲ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕਾ ਦੇ ਪਤੀ ਵਿਨੋਦ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ : ਸਮਾਜ 'ਚ ਲਗਾਤਾਰ ਵੱਧ ਰਹੀਆਂ ਮਨੁੱਖ ਰਿਸ਼ਤਿਆਂ ਦਾ ਘਾਣ ਕਰਨ ਵਾਲੀਆਂ ਘਟਨਾਵਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News