ਪਤਨੀ ਨਾਲ ਛੇੜਛਾੜ ਕਰਨ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਗੁੱਸੇ ''ਚ ਆਏ ਨੌਜਵਾਨਾਂ ਨੇ ਕੀਤੀ ਕੁੱਟਮਾਰ

Wednesday, Jun 14, 2017 - 06:33 PM (IST)

ਪਤਨੀ ਨਾਲ ਛੇੜਛਾੜ ਕਰਨ ਤੋਂ ਰੋਕਣਾ ਪਤੀ ਨੂੰ ਪਿਆ ਭਾਰੀ, ਗੁੱਸੇ ''ਚ ਆਏ ਨੌਜਵਾਨਾਂ ਨੇ ਕੀਤੀ ਕੁੱਟਮਾਰ

ਮੋਗਾ(ਆਜ਼ਾਦ)— ਪਿੰਡ ਬ੍ਰਾਹਮਕੇ 'ਚ ਔਰਤ ਨੂੰ ਛੇੜਨ ਦੇ ਸ਼ੱਕ ਨੂੰ ਲੈ ਕੇ ਹੋਏ ਝਗੜੇ 'ਚ ਸਵਰਨਜੀਤ ਸਿੰਘ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜੋ ਕਿ ਜ਼ੇਰੇ ਇਲਾਜ ਹੈ। ਇਸ ਸੰਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਸ਼ਮਾਰ ਸਿੰਘ, ਜਗਜੀਤ ਸਿੰਘ, ਬਿੰਦਰੀ, ਜਰਨੈਲ ਸਿੰਘ ਅਤੇ ਮਨੀ ਸਾਰੇ ਨਿਵਾਸੀ ਪਿੰਡ ਬ੍ਰਾਹਮਕੇ ਖਿਲਾਫ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਸਵਰਨਜੀਤ ਸਿੰਘ ਨੇ ਦੱਸਿਆ, ''ਉਕਤ ਦੋਸ਼ੀ ਮੇਰੀ ਪਤਨੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਦੇ ਸਨ, ਜਿਸ ਨੂੰ ਮੈਂ ਕਈ ਵਾਰ ਰੋਕਿਆ ਪਰ ਉਨ੍ਹਾਂ ਮੇਰੀ ਕੋਈ ਗੱਲ ਨਾ ਸੁਣੀ, ਜਿਸ ਕਾਰਨ ਉਹ ਮੇਰੇ ਨਾਲ ਰੰਜਿਸ਼ ਰੱਖਣ ਲੱਗੇ ਅਤੇ ਗੁੱਸੇ 'ਚ ਉਨ੍ਹਾਂ ਨੇ ਮਿਲੀਭੁਗਤ ਕਰਕੇ ਪਤਨੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ, ਜਦੋਂ ਮੈਂ ਰੌਲਾ ਪਾਇਆ ਤਾਂ ਸਾਰੇ ਹਮਲਾਵਰ ਹਥਿਆਰਾਂ ਸਣੇ ਫਰਾਰ ਹੋ ਗਏ, ਜਿਸ 'ਤੇ ਅਸੀਂ ਇਸ ਸੰਬੰਧੀ ਸੂਚਨਾ ਪੁਲਸ ਨੂੰ ਦਿੱਤੀ।'' ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਕਤ ਮਾਮਲਾ ਸ਼ੱਕ 'ਚ ਆਉਣ ਕਾਰਨ ਜਾਂਚ ਤੋਂ ਬਾਅਦ ਕਥਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


Related News