ਬਠਿੰਡਾ ’ਚ ਪਤਨੀ ਦਾ ਗਲ਼ਾ ਵੱਢ ਕੇ ਕਤਲ ਕਰਨ ਵਾਲੇ ਮਾਮਲੇ ’ਚ ਨਵਾਂ ਮੌੜ, ਪਤੀ ਨੇ ਵੀ ਕੀਤੀ ਖ਼ੁਦਕੁਸ਼ੀ

Wednesday, Jun 09, 2021 - 04:06 PM (IST)

ਬਠਿੰਡਾ ’ਚ ਪਤਨੀ ਦਾ ਗਲ਼ਾ ਵੱਢ ਕੇ ਕਤਲ ਕਰਨ ਵਾਲੇ ਮਾਮਲੇ ’ਚ ਨਵਾਂ ਮੌੜ, ਪਤੀ ਨੇ ਵੀ ਕੀਤੀ ਖ਼ੁਦਕੁਸ਼ੀ

ਬਠਿੰਡਾ (ਜ.ਬ.) : ਬੀਤੇ ਦਿਨੀਂ ਪਿੰਡ ਭਾਈ ਬਖਤੌਰ ਵਿਚ ਪਤਨੀ ਦਾ ਕਹੀ ਨਾਲ ਗਲ਼ਾ ਵੱਢਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਪਤੀ ਨੇ ਪਿੰਡ ਘਸੋਖਾਨਾ ਦੀ ਵਾਟਰ ਵਰਕਸ ਦੀ ਟੈਕੀ ਵਿਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਵਾਸੀ ਭਾਈ ਬਖਤੌਰ ਨੇ ਮੰਗਲਵਾਰ ਨੂੰ ਆਪਣੀ ਪਤਨੀ ਦਾ ਕਹੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿੰਡ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਅਤੇ ਉਸਦੀ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਬਠਿੰਡਾ ’ਚ ਖ਼ੌਫਨਾਕ ਵਾਰਦਾਤ, ਪਤੀ ਨੇ ਸੁੱਤੀ ਪਈ ਪਤਨੀ ਦਾ ਕਹੀ ਨਾਲ ਵੱਢਿਆ ਗਲ਼ਾ

ਇਸ ਦੌਰਾਨ ਬੁੱਧਵਾਰ ਨੂੰ ਮੌੜ ਪੁਲਸ ਨੂੰ ਪਿੰਡ ਘਸੋਖਾਨਾ ਦੀ ਵਾਟਰ ਵਰਕਸ ਦੀ ਡਿੱਗੀ ਵਿਚ ਲਾਸ਼ ਹੋਣ ਦੀ ਸੂਚਨਾ ਮਿਲ ਸੀ। ਮੌਕੇ ’ਤੇ ਪਹੁੰਚ ਕੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਲਾਸ਼ ਮੁਲਜ਼ਮ ਗੁਰਮੀਤ ਸਿੰਘ ਦੀ ਹੈ ਜੋ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਮ੍ਰਿਤਕਾ ਬਿੰਦਰ ਕੌਰ ਦਾ ਪਤੀ ਗੁਰਮੀਤ ਸਿੰਘ ਨਾਲ ਝਗੜਾ ਚੱਲਦਾ ਸੀ, ਜਿਸ ਕਾਰਨ ਉਹ ਪਿਛਲੇ ਸਾਲ ਆਪਣੇ ਪੇਕੇ ਸਿਵੀਆ ਪਿੰਡ ਚਲੀ ਗਈ ਸੀ ਜੋ ਦੋ ਦਿਨ ਪਹਿਲਾਂ ਹੀ ਆਈ ਸੀ। ਬਾਅਦ ਵਿਚ ਪੰਚਾਇਤੀ ਸਮਝੌਤੇ ਤੋਂ ਬਾਅਦ ਉਹ ਆਪਣੇ ਘਰ ਵਾਪਿਸ ਆ ਗਈ ਅਤੇ ਰਾਤ ਨੂੰਮੁਲਜ਼ਮ ਨੇ ਉਸਦਾ ਕਤਲ ਕਰ ਦਿੱਤਾ ਸੀ। ਗੁਰਮੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਘਰ ਵਿਚ ਝੱਗੜਾ ਚੱਲਦਾ ਸੀ। ਪੁਲਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੱਥ ਬੰਨ੍ਹ ਕੇ ਕੈਪਟਨ ਕੋਲੋਂ ਮਦਦ ਮੰਗਣ ਵਾਲੇ ਲੁਧਿਆਣਾ ਦੇ ਡੀ. ਐੱਸ. ਪੀ. ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News