ਸਹੁਰਾ-ਘਰ ਛੱਡ ਪੇਕੇ ਆਈ ਜਨਾਨੀ ਦਾ ਪਤੀ ਨੇ ਚਾੜ੍ਹਿਆ ਕੁਟਾਪਾ, ਕੈਮਰੇ ’ਚ ਕੈਦ ਹੋਈ ਸਾਰੀ ਘਟਨਾ

Friday, Sep 03, 2021 - 11:07 AM (IST)

ਸਹੁਰਾ-ਘਰ ਛੱਡ ਪੇਕੇ ਆਈ ਜਨਾਨੀ ਦਾ ਪਤੀ ਨੇ ਚਾੜ੍ਹਿਆ ਕੁਟਾਪਾ, ਕੈਮਰੇ ’ਚ ਕੈਦ ਹੋਈ ਸਾਰੀ ਘਟਨਾ

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਜ਼ਿਲ੍ਹੇ ’ਚ ਘਰੇਲੂ ਵਿਵਾਦ ਦੇ ਚੱਲਦਿਆਂ ਆਪਣਾ ਸਹੁਰੇ-ਘਰ ਛੱਡ ਪੇਕੇ ਆਈ ਇਕ ਜਨਾਨੀ ਦੀ ਉਸ ਦੇ ਪਤੀ ਵਲੋਂ ਜਬਰੀ ਸਹੁਰੇ-ਘਰ ’ਚ ਦਾਖਲ ਹੋ ਕੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸ਼ਿਕਾਇਤ ਜਦੋਂ ਪੀੜਤ ਨੇ ਥਾਣਾ ਮਜੀਠਾ ਰੋਡ ਦੀ ਪੁਲਸ ਨੂੰ ਦਿੱਤੀ ਤਾਂ ਪੁਲਸ ਤੁਰੰਤ ਉਸ ਸਥਾਨ ’ਤੇ ਆ ਗਈ। ਪੁਲਸ ਨੇ ਪੀੜਤ ਦੇ ਪਤੀ ਅਸੀਮ ਨੂੰ ਮੌਕੇ ’ਕੇ ਹਿਰਾਸਤ ’ਚ ਲੈ ਲਿਆ ਅਤੇ ਉਸਦੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਦਿੱਤਾ। ਕੁਟੱਮਾਰ ਕਰਨ ਦੀ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਸੀ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ : ਮੈਡੀਕਲ ਸਟੋਰ ਦੇ ਕਰਮਚਾਰੀ ਨੇ ਮਾਲਕ ਦੇ ਰਿਵਾਲਵਰ ਨਾਲ ਸਿਰ ’ਚ ਗੋਲੀ ਮਾਰ ਕੀਤੀ ਖੁਦਕੁਸ਼ੀ

ਇਸ ਘਟਨਾ ਦੇ ਸਬੰਧ ’ਚ ਪੁਲਸ ਦਾ ਇਹ ਕਹਿਣਾ ਹੈ ਕਿ ਅਸੀਮ ਭਾਰਦਵਾਜ ਦਾ ਆਪਣੀ ਪਤਨੀ ਨੈਂਸੀ ਸ਼ਰਮਾ ਨਾਲ ਵਿਵਾਦ ਚੱਲ ਰਿਹਾ ਸੀ। ਦੋਵਾਂ ਨੂੰ ਥਾਣੇ ਸੱਦ ਕੇ ਸਮਝਾਇਆ ਗਿਆ ਸੀ ਪਰ ਅਸੀਮ ਲੜਾਈ ਝਗੜੇ ਤੋਂ ਬਾਜ਼ ਨਹੀਂ ਆਇਆ ਅਤੇ ਆਪਣੀ ਪਤਨੀ ਨੂੰ ਕੁੱਟਣ ਲਈ ਸਹੁਰੇ-ਘਰ ਚਲਾ ਗਿਆ। ਫਿਲਹਾਲ ਅਸੀਮ ਨੂੰ ਪੁਲਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ, ਜਦੋਂਕਿ ਨੈਂਸੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਦੇਖਣ ਦੇ ਬਾਵਜੂਦ ਪੁਲਸ ਵਲੋਂ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਸ ਸ਼ਿਕਾਇਤ ਦੇ ਸਬੰਧ ’ਚ ਉਹ ਪੁਲਸ ਕਮਿਸ਼ਨਰ ਵਿਕਰਮਜੀਤ ਦੁੱਗਲ ਨਾਲ ਕਰਨਗੇ ਅਤੇ ਸੀ. ਸੀ. ਟੀ. ਵੀ. ਫੁਟੇਜ ’ਚ ਕੈਦ ਹੋਈ ਪੂਰੀ ਵਾਰਦਾਤ ਦੀ ਡਿਟੇਲ ਵੀ ਉਨ੍ਹਾਂ ਨੂੰ ਦਿੱਤੀ ਜਾਵੇਗੀ। ਆਉਣ ਵਾਲੇ ਸਮੇਂ ’ਚ ਜੇਕਰ ਉਨ੍ਹਾਂ ਦੀ ਧੀ ਅਤੇ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਿੱਧੇ ਤੌਰ ’ਤੇ ਜ਼ਿੰਮੇਵਾਰੀ ਪੁਲਸ ’ਤੇ ਹੋਵੇਗੀ ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : 19 ਸਾਲਾ ਪੁੱਤ ਨਾਲ ਮਿਲ ਪਤਨੀ ਨੇ ਕੀਤਾ ਪਤੀ ਦਾ ਕਤਲ, ਇੰਝ ਖੁੱਲ੍ਹਿਆ ਭੇਤ


author

rajwinder kaur

Content Editor

Related News