ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਅਧਿਆਪਕ ਦਾ ਕਤਲ

Tuesday, Oct 29, 2019 - 06:07 PM (IST)

ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਅਧਿਆਪਕ ਦਾ ਕਤਲ

ਮਲੋਟ (ਗੋਇਲ, ਜੁਨੇਜਾ) : ਇਕ ਹੀ ਸਕੂਲ 'ਚ ਅਧਿਆਪਕ ਅਤੇ ਮਿਡ-ਡੇ ਮੀਲ ਯੋਜਨਾ ਦੇ ਤਹਿਤ ਕੰਮ ਕਰਦੀ ਔਰਤ ਦੇ ਆਪਸੀ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਧਿਆਪਕ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਲੋਟ ਦੇ ਨੇੜਲੇ ਪਿੰਡ ਜੰਡਵਾਲਾ ਚੜਤ ਸਿੰਘ ਦੇ ਵਾਸੀ ਸਰਦੂਲ ਸਿੰਘ ਪੁੱਤਰ ਇਕਬਾਲ ਸਿੰਘ ਨੇ ਥਾਣਾ ਸਿਟੀ ਮਲੋਟ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਭਰਾ ਉਦੈਪਾਲ ਸਿੰਘ ਆਪਣੇ ਪਿਤਾ ਨਾਲ ਖੇਤਾਂ 'ਚ ਚਾਰਾ ਲੈਣ ਗਿਆ ਸੀ। ਇਸ ਦੌਰਾਨ ਉਸ ਦੇ ਭਰਾ ਉਦੈਪਾਲ ਸਿੰਘ ਨੂੰ ਸੋਹਣ ਸਿੰਘ ਅਤੇ ਉਸ ਦੇ ਲੜਕੇ ਲਵਪ੍ਰੀਤ ਸਿੰਘ ਦਾ ਫੋਨ ਆਇਆ। ਉਦੈਪਾਲ ਸਿੰਘ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸੋਹਣ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਉਸ ਨੂੰ ਬੁਲਾਇਆ ਹੈ। ਉਹ ਉਨ੍ਹਾਂ ਨਾਲ ਮਿਲ ਕੇ ਹੁਣੇ ਆਉਂਦਾ ਹੈ। ਇਹ ਕਹਿ ਕੇ ਉਸ ਦਾ ਭਰਾ ਉਦੈਪਾਲ ਸਿੰਘ ਚਲਾ ਗਿਆ। 

ਸਰਦੂਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸੋਹਣ ਸਿੰਘ, ਉਸ ਦੇ ਲੜਕੇ ਲਵਪ੍ਰੀਤ ਸਿੰਘ ਅਤੇ ਦੋ ਅਣਪਛਾਤੇ ਲੋਕਾਂ ਨੇ ਉਸ ਦੇ ਭਰਾ ਉਦੈਪਾਲ ਸਿੰਘ ਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਦਿੱਤਾ। ਸਰਦੂਲ ਸਿੰਘ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਨਹਿਰ ਵਿਚ ਸੁੱਟਣ ਤੋਂ ਪਹਿਲਾਂ ਉਸ ਦਾ ਕਤਲ ਕੀਤਾ ਗਿਆ ਹੋਵੇ ਜਾਂ ਫਿਰ ਉਸ ਨੂੰ ਜ਼ਿੰਦਾ ਹੀ ਨਹਿਰ ਵਿਚ ਸੁੱਟ ਦਿੱਤਾ ਗਿਆ ਹੋਵੇ। ਸਰਦੂਲ ਸਿੰਘ ਨੇ ਦੋਸ਼ ਲਾਇਆ ਕਿ ਸੋਹਣ ਸਿੰਘ ਦੀ ਪਤਨੀ ਉਸੇ ਸਕੂਲ ਵਿਚ ਮਿਡ ਡੇ-ਮੀਲ 'ਚ ਕੰਮ ਕਰਦੀ ਹੈ ਜਿਥੇ ਉਸ ਦਾ ਭਰਾ ਅਧਿਆਪਕ ਲੱਗਾ ਹੋਇਆ ਸੀ। ਸੋਹਣ ਸਿੰਘ ਨੂੰ ਸ਼ੱਕ ਸੀ ਕਿ ਉਦੈਪਾਲ ਸਿੰਘ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਥਾਣਾ ਸਿਟੀ ਮਲੋਟ ਪੁਲਸ ਨੇ ਸੋਹਣ ਸਿੰਘ, ਉਸ ਦੇ ਲੜਕੇ ਲਵਪ੍ਰੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News