ਰੰਜਿਸ਼ ਦੇ ਚੱਲਦੇ ਵਿਅਕਤੀ ਦਾ ਕਤਲ, 6 ਖਿਲਾਫ ਮਾਮਲਾ ਦਰਜ

Tuesday, Oct 03, 2017 - 03:17 PM (IST)

ਰੰਜਿਸ਼ ਦੇ ਚੱਲਦੇ ਵਿਅਕਤੀ ਦਾ ਕਤਲ, 6 ਖਿਲਾਫ ਮਾਮਲਾ ਦਰਜ

ਜਲਾਲਾਬਾਦ (ਨਿਖੰਜ) : ਪਿੰਡ ਢਾਬ ਖੁਸ਼ਾਹਲ ਜੋਇਆ ਦੇ ਕੋਲ ਖੇਤਾਂ ਵਿਚੋਂ ਇਕ ਵਿਅਕਤੀ ਲਾਸ਼ ਬਰਾਮਦ ਹੋਈ ਹੈ। ਜਿਸ 'ਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ.ਐੱਚ.ਓ. ਓਮ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਪ੍ਰਵੀਨ ਰਾਣੀ ਵਾਸੀ ਬੱਘੇ ਕੇ ਹਿਠਾੜ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 15 ਸਾਲ ਪਹਿਲਾਂ ਜੋਗਿੰਦਰ ਸਿੰਘ ਉਰਫ ਪੰਮਾ ਨਾਲ ਹੋਇਆ ਸੀ ਅਤੇ ਇਕ ਮਹੀਨਾ ਪਹਿਲਾਂ ਮੇਰੇ ਘਰ ਤੋਂ ਮਲਕੀਤ ਸਿੰਘ ਉਰਫ ਕੀਤੂ ਪੁੱਤਰ ਦਰਸ਼ਨ ਸਿੰਘ ਨੇ 3 ਗੱਟੇ ਕਣਕ ਅਤੇ 3100 ਰੁਪਏ ਚੋਰੀ ਕਰ ਲਏ ਸਨ। ਬੀਤੀ 29 ਸਤੰਬਰ ਨੂੰ ਜਦੋਂ ਉਹ ਦੋਸ਼ੀਆਂ ਦੇ ਘਰ ਕਣਕ ਲੈਣ ਲਈ ਗਏ ਤਾਂ ਉਕਤ ਦੋਸ਼ੀਆਂ ਨੇ ਉਸਦੇ ਪਤੀ ਨਾਲ ਕੁੱਟਮਾਰ ਕੀਤੀ ਅਤੇ ਮੋਟਰਸਾਈਕਲ ਵੀ ਖੋਹ ਲਿਆ।  ਜਿਸਦੀ ਲਿਖਤੀ ਦਰਖਾਸਤ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਗਈ ਸੀ ਪਰ 1 ਅਕਤੂਬਰ ਦੀ ਰਾਤ ਢੰਡੀ ਕਦੀਮ ਦੇ ਮੱਖਣ ਸਿੰਘ ਅਤੇ ਘਰ ਮੇਰਾ ਪਤੀ ਮੋਟਰਸਾਈਕਲ ਦੇਣ ਲਈ ਗਿਆ ਤਾਂ ਉਕਤ ਵਿਅਕਤੀਆਂ ਨੇ ਉਸ ਰੰਜਿਸ਼ ਕਾਰਨ ਮੇਰੇ ਪਤੀ ਦਾ ਕਤਲ ਕਰ ਦਿੱਤਾ ਹੈ।
ਮ੍ਰਿਤਕ ਜੋਗਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਲਕੀਤ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ, ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ, ਦਰਸ਼ਨ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਅਤੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਭਗਵਾਨ ਸਿੰਘ ਵਾਸੀ ਸੰਤੋਖ ਸਿੰਘ ਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਗ੍ਰਿਫਤਾਰ ਹਨ।


Related News