ਪਤਨੀ ਨੇ ਘੋਟਣਾ ਮਾਰ ਕੇ ਕੀਤਾ ਪਤੀ ਦਾ ਕਤਲ

Saturday, Nov 30, 2019 - 05:55 PM (IST)

ਪਤਨੀ ਨੇ ਘੋਟਣਾ ਮਾਰ ਕੇ ਕੀਤਾ ਪਤੀ ਦਾ ਕਤਲ

ਨੰਗਲ (ਗੁਰਭਾਗ) : ਨੰਗਲ ਤਹਿਸੀਲ ਦੇ ਨਾਲ ਲੱਗਦੇ ਪਿੰਡ ਛੋਟੇਵਾਲ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ , ਜਦੋਂ ਪਿੰਡ ਵਿਚ ਹੀ ਰਹਿ ਰਹੇ ਇਕ ਗਰੀਬ ਪਰਿਵਾਰ ਦੀ ਮਹਿਲਾ ਨੇ ਆਪਣੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ । ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਅਲੀ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਹ ਘਟਨਾ ਨੰਗਲ ਤਹਸੀਲ ਦੇ ਪਿੰਡ ਛੋਟੇ ਆਲ ਦੀ ਹੈ। 42 ਸਾਲ ਮ੍ਰਿਤਕ ਅਲੀ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਹੈ ਅਤੇ ਪਿਛਲੇ 11 ਸਾਲ ਤੋ ਵਿਆਹਾ ਹੋਇਆ ਸੀ ਅਤੇ ਉਨ੍ਹਾਂ ਦੀ 8 ਸਾਲ ਦੀ ਇਕ ਲੜਕੀ ਹੈ ਜੋ ਅਪਣੇ ਨਾਨਕੇ ਪਰਿਵਾਰ ਨਾਲ ਰਹਿਦੀ ਹੈ। ਘਰ ਵਿਚ ਇਹ ਦੋਵੇਂ ਪਤੀ-ਪਤਨੀ ਹੀ ਰਹਿੰਦੇ ਸਨ। ਇਨ੍ਹਾਂ ਦਾ ਅਕਸਰ ਆਪਸ ਵਿਚ ਝਗੜਾ ਹੁੰਦਾ ਰਹਿੰਦਾ ਸੀ ।

ਸ਼ੁੱਕਰਵਾਰ ਰਾਤ ਅਲੀ ਦਾ ਕਤਲ ਕਰਨ ਤੋਂ ਬਾਅਦ ਮ੍ਰਿਤਕ ਦੀ ਪਤਨੀ ਨੇ ਸਵੇਰੇ ਉਠਕੇ ਆਪਣੀ ਸੱਸ ਨੂੰ ਘਰ ਬੁਲਾ ਕੇ ਕਿਹਾ ਕਿ ਅਲੀ ਉਠ ਨਹੀਂ ਰਿਹਾ ਅਤੇ ਜਦੋਂ ਘਰ ਜਾ ਕੇ ਦੇਖਿਆ ਤਾਂ ਖੂਨ ਨਾਲ ਲਥਪਥ ਅਲੀ ਜ਼ਮੀਨ 'ਤੇ ਡਿੱਗਾ ਪਿਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ। ਪਿੰਡ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿਤੀ। ਪਰਿਵਾਰ ਤੇ ਪਿੰਡ ਵਾਲਿਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਤਲ ਮ੍ਰਿਤਕ ਦੀ ਪਤਨੀ ਨੇ ਕੀਤਾ ਹੈ। 

ਕੀ ਕਿਹਾ ਡੀ. ਐੱਸ. ਪੀ ਨੇ
ਡੀ. ਐੱਸ. ਪੀ. ਨੰਗਲ ਦਵਿੰਦਰ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਸਾਨੂੰ ਸਵੇਰੇ ਪਿੰਡ ਛੋਟੇਵਾਲ ਵਿਚ ਹੋਏ ਕਤਲ ਦੀ ਸੂਚਨਾ ਮਿਲੀ ਤੇ ਨੰਗਲ ਪੁਲਸ ਮੌਕੇ 'ਤੇ ਹੀ ਘਟਨਾ ਸਥਾਨ 'ਤੇ ਪਹੁੰਚ ਗਈ। ਇਸ ਮੌਕੇ ਘਟਨਾ ਸਥਾਨ 'ਤੇ ਡੀ. ਐੱਸ. ਪੀ. ਨੰਗਲ ਦਵਿੰਦਰ ਸਿੰਘ ਤੇ ਫਿੰਗਰ ਐਕਸਪਰਟ ਟੀਮ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਅਲੀ ਦੀ ਪਤਨੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਨੇ ਕਿਹਾ ਕਿ ਮ੍ਰਿਤਕ ਅਲੀ ਦੀ ਪਤਨੀ ਨੇ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਵਾਰਦਾਤ ਨੂੰ ਅੰਜਾਮ ਦੇਣ 'ਚ ਹੋਰ ਕੌਣ-ਕੌਣ ਸ਼ਾਮਿਲ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ 302 ਧਾਰਾ ਅਧੀਨ ਪਰਚਾ ਦਰਜ ਕਰ ਲਿਆ ਹੈ।


author

Gurminder Singh

Content Editor

Related News