ਕਰਵਾਚੌਥ ਦੀ ਸਰਗੀ ਖਾਣ ਤੋਂ ਪਹਿਲਾਂ ਹੀ ਪਤਨੀ ਦੀ ਮੌਤ
Thursday, Oct 17, 2019 - 10:18 AM (IST)

ਨਾਭਾ (ਜਗਨਾਰ)—ਪਤੀ ਦੀ ਲੰਬੀ ਉਮਰ ਦੇ ਲਈ ਅੱਜ ਕਰਵਾਚੌਥ ਦਾ ਵਰਤ ਰੱਖਣ ਜਾ ਰਹੀ ਇਕ ਮਹਿਲਾ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਾਭਾ ਦੇ ਬਸੰਤਪੁਰ ਮੁਹੱਲੇ 'ਚ ਰਹਿਣ ਵਾਲੇ ਅਸ਼ੋਕ ਜੈਨ ਦੀ ਪਤਨੀ ਰੇਖਾ ਮਿੱਤਲ ਸੀ, ਜੋ ਸਿੱਖਿਆ ਵਿਭਾਗ ਪੰਜਾਬ 'ਚ ਬਤੌਰ ਅਧਿਆਪਕਾ ਸੀ। ਹੱਥਾਂ 'ਤੇ ਮਹਿੰਦੀ ਲਗਾ ਕੇ ਕਰਵਾਚੌਥ ਦੇ ਵਰਤ ਦੇ ਲਈ ਸਰਗੀ ਖਾਣ ਦੀ ਤਿਆਰੀ ਕਰ ਰਹੀ ਸੀ ਕਿ ਅਚਾਨਕ ਉਸ ਨੂੰ 6.00 ਵਜੇ ਹਾਰਟ ਅਟੈਕ ਆ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕਾ ਆਪਣੇ ਪਿੱਛੇ ਪਤੀ, 12 ਸਾਲ ਦੇ ਪੁੱਤਰ ਅਤੇ 16 ਸਾਲ ਦੀ ਧੀ ਛੱਡ ਗਈ।