ਨੂੰਹ-ਪੁੱਤਾਂ ਤੋਂ ਦੁਖ਼ੀ ਵਿਧਵਾ ਬੀਬੀ ਦੀ ਅੱਧਸੜੀ ਲਾਸ਼ ਬਰਾਮਦ, ਜਾਣੋ ਕੀ ਹੈ ਪੂਰਾ ਮਾਮਲਾ

Tuesday, Apr 13, 2021 - 10:15 AM (IST)

ਸਨੌਰ (ਮਨਦੀਪ ਜੋਸਨ) : ਸਨੌਰ ਵਿਖੇ ਸ਼ਹੀਦ ਲੱਛਮਣ ਦਾਸ ਪਾਰਕ ’ਚ ਇਕ ਬੀਬੀ ਦੀ ਅੱਗ ਨਾਲ ਅੱਧਸੜੀ ਲਾਸ਼ ਮਿਲਣ ਕਾਰਣ ਦਹਿਸ਼ਤ ਫੈਲ ਗਈ ਹੈ। ਇਸ ਦੀ ਸੂਚਨਾ ਪੁਲਸ ਨੂੰ ਮਿਲਣ ’ਤੇ ਥਾਣਾ ਮੁਖੀ ਸਨੌਰ ਗੁਰਨਾਮ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਸੜ ਰਹੀ ਲਾਸ਼ ਨੂੰ ਪਾਣੀ ਨਾਲ ਬੁਝਾ ਕੇ ਸੜਣ ਦੇ ਕਾਰਣਾਂ ਦਾ ਪਤਾ ਲਾਉਣ ਲਈ ਜਾਂਚ ਆਰੰਭ ਕਰ ਦਿੱਤੀ ਹੈ। ਇਸ ਮੌਕੇ ਫਾਰੈਂਸਿਕ ਸਾਇੰਸ ਯੂਨਿਟ ਦੀ ਟੀਮ ਅਤੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਵੀ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿੰਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਮਿਲੇਗਾ ਮਾਲਕਾਨਾ ਹੱਕ

ਜਾਣਕਾਰੀ ਅਨੁਸਾਰ ਇਸ ਲਾਸ਼ ਕੋਲ ਮਾਚਿਸ ਦੀਆਂ ਤੀਲੀਆਂ ਅਤੇ ਚੱਪਲਾਂ, ਤੇਲ ਦੀ ਅੱਧੀ ਭਰੀ ਹੋਈ ਕੈਨੀ ਮਿਲੀ ਹੈ। ਲਾਸ਼ ਦੇ ਸਿਰਫ ਪੈਰ ਹੀ ਬਚੇ ਸਨ, ਬਾਕੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪੁਲਸ ਵੱਲੋਂ ਨੇੜੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਪਤਾ ਲੱਗਾ ਹੈ ਕਿ ਰਾਤ ਤਕਰੀਬਨ 2 ਵਜੇ ਹੱਥ ’ਚ ਕੈਨੀ ਲਈ ਬੀਬੀ ਪਾਰਕ ਵੱਲ ਜਾ ਰਹੀ ਸੀ। ਸੀ. ਸੀ. ਟੀ. ਵੀ. ਕੈਮਰੇ ’ਚ ਰਾਤ 2.35 ਵਜੇ ਪਾਰਕ ’ਚੋਂ ਅੱਗ ਦੀਆਂ ਚੰਗਿਆੜੀਆਂ ਨਜ਼ਰ ਆ ਰਹੀਆਂ ਸਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਕੜਕਦੀ ਧੁੱਪ ਨੇ ਵਧਾਈ ਗਰਮੀ, ਸ਼ਾਮ ਢਲਣ ਤੱਕ ਸੜਕਾਂ 'ਤੇ ਰਿਹਾ ਸੰਨਾਟਾ

ਜਾਣਕਾਰੀ ਮੁਤਾਬਕ ਸਨੌਰ ਸੱਤ ਜੰਦਰਿਆਂ ਵਾਲੇ ਪੀਰ ਕਸਾਬੀਆਂ ਵਾਲਾ ਮੁਹੱਲਾ ਦੀ ਰਹਿਣ ਵਾਲੀ ਵਿਧਵਾ ਕੁਲਵੰਤ ਕੌਰ (55 ਸਾਲ) ਦੇ ਤਿੰਨ ਪੁੱਤਰ ਹਨ, ਜਿਨ੍ਹਾਂ ’ਚੋਂ 2 ਵਿਆਹੇ ਅਤੇ ਇਕ ਕੁਆਰਾ ਹੈ। ਇਹ ਤਿੰਨੇ ਇਕੱਠੇ ਰਹਿੰਦੇ ਹਨ। ਕਲਵੰਤ ਕੌਰ ਦੇ ਭਰਾ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਜੀਜਾ ਜੀ ਦੀ ਮੌਤ ਤਕਰੀਬਨ 10 ਸਾਲ ਪਹਿਲਾਂ ਹੋ ਚੁੱਕੀ ਹੈ। ਅਕਸਰ ਹੀ ਭੈਣ ਦੇ ਪੁੱਤਰ ਅਤੇ ਨੂੰਹਾਂ ਉਸ ਤੰਗ-ਪਰੇਸ਼ਾਨ ਕਰਦੇ ਰਹਿੰਦੇ ਸਨ, ਜੋ ਕਿ ਸਾਡੀ ਭੈਣ ਸਾਨੂੰ ਦੱਸਦੀ ਰਹਿੰਦੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਹੀਂ ਰਹੇ ਦਿੱਗਜ਼ ਖਿਡਾਰੀ 'ਬਲਬੀਰ ਸਿੰਘ ਜੂਨੀਅਰ', ਚੰਡੀਗੜ੍ਹ ਵਿਖੇ ਲਏ ਆਖ਼ਰੀ ਸਾਹ

ਮੇਰੀ ਭੈਣ ਨੇ ਤੰਗ-ਪਰੇਸ਼ਾਨ ਹੋ ਕੇ ਹੀ ਖ਼ੁਦਕੁਸ਼ੀ ਕੀਤੀ ਹੈ, ਜਿਸ ਦੇ ਦੋਸ਼ੀ ਇਸ ਦੇ ਪੁੱਤਰ ਅਤੇ ਨੂੰਹਾਂ ਹਨ। ਇਸ ਮੌਕੇ ਸਨੌਰ ਥਾਣੇ ਦੇ ਜਾਂਚ ਅਧਿਕਾਰੀ ਸੁਰਜਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਪਰਿਵਾਰਕ ਮੈਂਬਰਾਂ ਮ੍ਰਿਤਕ ਕੁਲਵੰਤ ਕੌਰ ਦੇ ਪੁੱਤਰ ਪਰਵਿੰਦਰ ਸਿੰਘ, ਹਰਕੀਰਤ ਸਿੰਘ, ਤਲਵਿੰਦਰ ਸਿੰਘ ਅਤੇ ਨੂੰਹ ਜਸਵਿੰਦਰ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News