ਹਨੀਪ੍ਰੀਤ ਕਿਓਂ ਰੱਖਦੀ ਸੀ ਰਾਮ ਰਹੀਮ ਲਈ ਵਰਤ, ਡੇਰੇ ਨੇ ਦੱਸੀ ਵਜ੍ਹਾ

Thursday, Sep 14, 2017 - 08:12 AM (IST)

ਹਨੀਪ੍ਰੀਤ ਕਿਓਂ ਰੱਖਦੀ ਸੀ ਰਾਮ ਰਹੀਮ ਲਈ ਵਰਤ, ਡੇਰੇ ਨੇ ਦੱਸੀ ਵਜ੍ਹਾ

ਸਿਰਸਾ — ਸਾਧਵੀਆਂ ਨੂੰ ਲੈ ਕੇ ਹਨੀਪ੍ਰੀਤ ਤੱਕ ਰਾਮ ਰਹੀਮ ਦੇ ਲਈ ਕਰਵਾਚੌਥ ਦਾ ਵਰਤ ਰੱਖਣ ਦੀ ਗੱਲ 'ਤੇ ਡੇਰਾ ਸੱਚਾ ਸੌਦਾ ਵਲੋਂ ਸਪੱਸ਼ਟੀਕਰਣ ਦਿੰਦੇ ਹੋਏ ਕਿਹਾ ਕਿ ਇਸ ਵਰਤ ਨੂੰ ਸਿਰਫ ਲੜਕੀਆਂ ਨਾਲ ਜੋੜ ਕੇ ਨਾ ਦੇਖਿਆ ਜਾਵੇ।
ਡੇਰੇ ਦਾ ਕਹਿਣਾ ਹੈ ਕਿ ਰਾਮ ਰਹੀਮ ਨੇ ਕਿਸੇ ਨੂੰ ਵੀ ਵਰਤ ਰੱਖਣ ਦੇ ਲਈ ਨਹੀਂ ਕਿਹਾ ਸੀ ਬਲਕਿ ਭਗਤ ਖੁਦ ਇਸ ਵਰਤ ਨੂੰ ਆਪਣੀ ਮਰਜ਼ੀ ਨਾਲ ਰਖਦੇ ਸਨ। ਹੋਲੀ, ਦੀਵਾਲੀ, ਈਦ ਦੀ ਤਰ੍ਹਾਂ ਕਰਵਾਚੌਥ ਦਾ ਤਿਓਹਾਰ ਵੀ ਮਨਾਇਆ ਜਾਂਦਾ ਸੀ, ਜਿਸ ਨੂੰ ਪੁਰਸ਼ ਵੀ ਰੱਖਦੇ ਸਨ। ਓਹ ਇਸ ਕਾਰਨ ਰੱਖਦੇ ਸਨ ਕਿ ਰਾਮ ਰਹੀਮ ਦੀ ਲੰਬੀ ਉਮਰ ਹੋਵੇ।

PunjabKesari
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦਾ ਵੀਡੀਓ ਵਾਇਰਲ ਹੋਇਆ ਸੀ ਕਿ ਰਾਮ ਰਹੀਮ ਮਹਿਲਾਵਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਕ ਸਾਧਾਰਨ ਆਦਮੀ ਦੇ ਲਈ ਵਰਤ ਰੱਖਣ ਨਾਲ ਕੁਝ ਨਹੀਂ ਹੋਵੇਗਾ, ਇਸਲਈ ਉਨ੍ਹਾਂ ਨੂੰ ਭਗਵਾਨ ਦੇ ਲਈ ਵਰਤ ਰੱਖਣਾ ਚਾਹੀਦਾ ਹੈ ਜੋ ਕਿ ਪੂਰੀ ਦੁਨਿਆਂ ਦਾ ਪਤੀ ਹੈ। ਗੁਰਮੀਤ ਖੁਦ ਨੂੰ ਹੀ ਸਰਵਸ਼ਕਤੀ ਮਾਨ ਦੱਸਿਆ ਕਰਦਾ ਸੀ।


Related News