ਲੁਧਿਆਣਾ ਪੂਰਬੀ ਹਲਕੇ ’ਚੋਂ ਇਸ ਵਾਰ ਕਿਸ ਦੀ ਹੋਵੇਗੀ ਜਿੱਤ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Saturday, Feb 19, 2022 - 11:35 AM (IST)

ਲੁਧਿਆਣਾ ਪੂਰਬੀ ਹਲਕੇ ’ਚੋਂ ਇਸ ਵਾਰ ਕਿਸ ਦੀ ਹੋਵੇਗੀ ਜਿੱਤ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

ਜਲੰਧਰ (ਵੈੱਬ ਡੈਸਕ) : ਹਲਕਾ ਨੰਬਰ 60 ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ 'ਤੇ ਤਿੰਨ ਵਾਰ ਭਾਜਪਾ-ਅਕਾਲੀ ਦਲ ਦਾ ਕਬਜ਼ਾ ਰਿਹਾ ਜਦਕਿ ਦੋ ਵਾਰ ਇਸ ਸੀਟ ਕਾਂਗਰਸ ਦੀ ਝੋਲੀ ਪਈ ।2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ 2017 ਦੇ ਜੇਤੂ ਉਮੀਦਵਾਰ ਸੰਜੀਵ ਤਲਵਾੜ ਮੁੜ ਚੋਣ ਮੈਦਾਨ ਵਿੱਚ ਹਨ।

1997
1997 'ਚ ਭਾਜਪਾ ਦੇ ਸਤ ਪਾਲ ਗੋਸਾਈਂ ਨੇ ਕਾਂਗਰਸ ਦੇ ਓਮ ਪ੍ਰਕਾਸ਼ ਗੁਪਤਾ ਨੂੰ 16,311 ਵੋਟਾਂ ਦੇ ਫਰਕ ਨਾਲ ਹਰਾਇਆ। ਭਾਜਪਾ ਨੂੰ 36,338, ਜਦਕਿ ਕਾਂਗਰਸ ਨੂੰ 20,027 ਵੋਟਾਂ ਮਿਲੀਆਂ ਸਨ।
2002
2002 'ਚ ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ ਨੇ 13,249 ਵੋਟਾਂ ਦੇ ਫਰਕ ਨਾਲ ਇਹ ਸੀਟ ਜਿੱਤੀ। ਉਨ੍ਹਾਂ ਨੂੰ 32,016, ਜਦਕਿ ਭਾਜਪਾ ਦੇ ਸਤ ਪਾਲ ਗੋਸਾਈਂ ਨੂੰ 18,767 ਵੋਟਾਂ ਮਿਲੀਆਂ ਸਨ।
2007
2007 'ਚ ਭਾਜਪਾ ਦੇ ਸਤ ਪਾਲ ਗੋਸਾਈਂ ਮੁੜ ਇਹ ਸੀਟ ਜਿੱਤਣ ਵਿੱਚ ਕਾਮਯਾਬ ਹੋਏ।ਉਹ 30,232 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ, ਜਦਕਿ ਕਾਂਗਰਸ ਦੇ ਸੁਰਿੰਦਰ ਕੁਮਾਰ ਨੂੰ 28,450 ਵੋਟਾਂ ਮਿਲੀਆਂ ਸਨ।
2012
2012 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ ਕਾਮਯਾਬੀ ਮਿਲੀ। ਉਨ੍ਹਾਂ ਨੂੰ 38,157, ਜਦਕਿ ਕਾਂਗਰਸ ਦੇ ਗੁਰਮੇਲ ਸਿੰਘ ਪਹਿਲਵਾਨ ਨੂੰ 33,586 ਵੋਟਾਂ ਮਿਲੀਆਂ।
2017
2017 'ਚ ਕਾਂਗਰਸ ਦੇ ਸੰਜੀਵ ਤਲਵਾੜ ਨੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਗਰੇਵਾਲ ਨੂੰ 1,581 ਵੋਟਾਂ ਦੇ ਫਰਕ ਨਾਲ ਹਰਾ ਕੇ ਇਸ ਸੀਟ 'ਤੇ ਕਬਜ਼ਾ ਕੀਤਾ। ਕਾਂਗਰਸ ਨੂੰ 43,010 ਅਤੇ 'ਆਪ' ਨੂੰ  41,429 ਵੋਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ  41,313 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੇ ਸਨ।

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਢਿੱਲੋਂ, ‘ਆਪ’ ਵੱਲੋਂ ਦਲਜੀਤ ਸਿੰਘ ਭੋਲਾ, ਕਾਂਗਰਸ ਵੱਲੋਂ ਸੰਜੀਵ ਤਲਵਾੜ, ਪੰਜਾਬ ਲੋਕ ਕਾਂਗਰਸ ਵੱਲੋਂ ਜਗਮੋਹਨ ਸ਼ਰਮਾ, ਲੋਕ ਇਨਸਾਫ ਪਾਰਟੀ ਵੱਲੋਂ ਐਡ. ਗੁਰਜੋਧ ਸਿੰਘ ਗਿੱਲ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਰਜਿੰਦਰ ਸਿੰਘ ਚੋਣ ਮੈਦਾਨ ’ਚ ਹਨ।

ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 217728 ਹੈ, ਜਿਨ੍ਹਾਂ 'ਚ 99331 ਪੁਰਸ਼, 118373 ਔਰਤਾਂ ਤੇ 24 ਥਰਡ ਜੈਂਡਰ ਹਨ।


author

Harnek Seechewal

Content Editor

Related News