22 ਫੁੱਟ ਲੰਬਾ ਚਿੱਟੇ ਬੈਂਗਣਾਂ ਦਾ ਬੂਟਾ ਬਣਿਆ ਚਰਚਾ ਦਾ ਵਿਸ਼ਾ
Saturday, Jan 11, 2020 - 03:12 PM (IST)
ਖਰੜ (ਅਮਰਦੀਪ) : ਆਮ ਤੌਰ 'ਤੇ ਬੈਂਗਣਾਂ ਦੇ ਬੂਟੇ ਤਕਰੀਬਨ ਛੋਟੇ ਹੀ ਹੁੰਦੇ ਹਨ ਪਰ ਇਥੋਂ ਦੇ ਨਜ਼ਦੀਕੀ ਪਿੰਡ ਘੜੂੰਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵਰਕਿੰਗ ਕਮੇਟੀ ਮੈਂਬਰ ਸ਼ਿਬਾਨਾ ਬੇਗਮ ਘੜੂੰਆਂ ਦੇ ਘਰ ਇਕ ਸਾਲ ਪਹਿਲਾਂ ਲਗਾਏ ਚਿੱਟੇ ਬੈਂਗਣ ਦੇ ਬੂਟੇ ਦੀ ਲੰਬਾਈ ਲਗਭਗ 22 ਫੁੱਟ ਤੋਂ ਵੱਧ ਹੋਣ 'ਤੇ ਇਲਾਕੇ ਵਿਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਿਬਾਨਾ ਬੇਗਮ ਘੜੂੰਆਂ ਦੇ ਪਤੀ ਇਕਬਾਲ ਮੁਹੰਮਦ ਨੇ ਦੱਸਿਆ ਕਿ ਹਰ ਹਫਤੇ ਇਸ ਤੋਂ 4 ਤੋਂ 5 ਕਿਲੋ ਬੈਂਗਣ ਉਤਰਦੇ ਹਨ ਅਤੇ ਉਨ੍ਹਾਂ ਨੂੰ ਪੌੜੀ ਲਗਾ ਕੇ ਬੈਂਗਣ ਤੋੜਨੇ ਪੈਂਦੇ ਹਨ।