ਖੇਡਦੇ ਸਮੇਂ ਮਾਲ ਗੱਡੀ 'ਤੇ ਡਿੱਗੀ ਗੁੱਲੀ, ਲਾਹੁਣ ਚੜ੍ਹੇ 13 ਸਾਲਾ ਬੱਚੇ ਨਾਲ ਵਾਪਰੀ ਕਦੇ ਨਾ ਭੁੱਲਣ ਵਾਲੀ ਅਣਹੋਣੀ

Sunday, Feb 26, 2023 - 11:09 AM (IST)

ਖੇਡਦੇ ਸਮੇਂ ਮਾਲ ਗੱਡੀ 'ਤੇ ਡਿੱਗੀ ਗੁੱਲੀ, ਲਾਹੁਣ ਚੜ੍ਹੇ 13 ਸਾਲਾ ਬੱਚੇ ਨਾਲ ਵਾਪਰੀ ਕਦੇ ਨਾ ਭੁੱਲਣ ਵਾਲੀ ਅਣਹੋਣੀ

ਸ੍ਰੀ ਕੀਰਤਪੁਰ ਸਾਹਿਬ (ਜ.ਬ.)- ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਖੇਡਦੇ ਸਮੇਂ ਬੱਚਿਆਂ ਦੀ ਗੁੱਲੀ ਮਾਲ ਗੱਡੀ ਦੇ ਡੱਬੇ ’ਤੇ ਡਿੱਗ ਗਈ। ਇਸ ਦੌਰਾਨ ਇਕ ਬੱਚਾ ਗੁੱਲੀ ਉਤਾਰਨ ਲਈ ਮਾਲ ਗੱਡੀ ਦੇ ਡੱਬੇ ’ਤੇ ਚੜ੍ਹ ਗਿਆ। ਇਸ ਦੌਰਾਨ ਉਹ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ ਅਤੇ ਕਰੰਟ ਲੱਗਣ ਨਾਲ ਉਸ ਦੇ ਸਰੀਰ ਦਾ ਕਾਫ਼ੀ ਹਿੱਸਾ ਝੁਲਸ ਗਿਆ।

ਇਹ ਵੀ ਪੜ੍ਹੋ : ਫਾਰਚੂਨਰ ਪਿੱਛੇ NRI ਪਰਿਵਾਰ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਪੁਲਸ ਦਾ ਸਖ਼ਤ ਐਕਸ਼ਨ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੋਲੂ (13 ਸਾਲ) ਆਪਣੇ ਦੋਸਤਾਂ ਨਾਲ ਰੇਲਵੇ ਸਟੇਸ਼ਨ ਦੇ ਨੇੜੇ ਗੁੱਲ੍ਹੀ-ਡੰਡਾ ਖੇਡ ਰਿਹਾ ਸੀ ਕਿ ਖੇਡਦੇ-ਖੇਡਦੇ ਗੁੱਲੀ ਨਾਲ ਖੜ੍ਹੀ ਮਾਲ ਗੱਡੀ ਦੇ ਡੱਬੇ ’ਤੇ ਡਿੱਗ ਗਈ, ਜਿਸ ਵਿਚ ਸੀਮੈਂਟ ਲੱਦਿਆ ਜਾ ਰਿਹਾ ਸੀ। ਉਹ ਗੁੱਲੀ ਨੂੰ ਉਤਾਰਣ ਲਈ ਮਾਲ ਗੱਡੀ ਦੇ ਡੱਬੇ ’ਤੇ ਚੜ੍ਹ ਗਿਆ ਅਤੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜੇ ਦੋ ਪਰਿਵਾਰ, 2 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ, ਖੇਤਾਂ 'ਚੋਂ ਮਿਲੀਆਂ ਸਰਿੰਜਾਂ ਲੱਗੀਆਂ ਲਾਸ਼ਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News