ਚੰਡੀਗੜ੍ਹ : ਮੌਸਮ ਵਿਭਾਗ ਵਲੋਂ ਲੋਕਾਂ ਨੂੰ ਚਿਤਾਵਨੀ
Tuesday, Aug 14, 2018 - 04:24 PM (IST)

ਚੰਡੀਗੜ੍ਹ (ਮਨਮੋਹਨ) : ਇਨ੍ਹੀਂ ਦਿਨੀਂ ਮਾਨਸੂਨ ਨੇ ਪੰਜਾਬ, ਹਰਿਆਣਾ ਤੇ ਹਿਮਾਚਲ 'ਚ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ। ਨਦੀਆਂ ਤੇ ਨਾਲਿਆਂ 'ਚ ਹੜ੍ਹ ਵਰਗੇ ਹਾਲਾਤ ਹਨ। ਹਿਮਾਚਲ 'ਚ ਤਾਂ ਪਿਛਲੇ 2 ਦਿਨਾਂ ਤੋਂ ਬਾਰਸ਼ ਨੇ 18 ਲੋਕਾਂ ਦੀ ਜਾਨ ਲੈ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਵਿਗਿਆਨੀ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ 3 ਦਿਨਾਂ 'ਚ ਬਰਸਾਤ ਤਾਂ ਹੋਵੇਗੀ ਪਰ ਉਸ ਦੀ ਰਫਤਾਰ ਘੱਟ ਜਾਵੇਗੀ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ 5 ਦਿਨਾਂ ਦੇ ਮੌਸਮ ਬਾਰੇ ਅੰਦਾਜ਼ਾ ਦੇ ਸਕਦਾ ਹੈ ਜਾਂ ਫਿਰ ਮੌਸਮ ਦੀ ਭਵਿੱਖਬਾਣੀ ਕਰ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਨਦੀਆਂ-ਨਾਲਿਆਂ ਦੇ ਕਿਨਾਰਿਆਂ 'ਤੇ ਜਾਣ ਤੋਂ ਬਚਣ ਅਤੇ ਮੌਸਮ ਵਿਭਾਗ ਵਲੋਂ ਦਿੱਤੀਆਂ ਗਈਆਂ ਚਿਤਾਵਨੀਆਂ 'ਤੇ ਅਮਲ ਕਰਨ।