ਵੱਡਾ ਭਰਾ ਨਾਈਟ ਸ਼ਿਫਟ ਲਾ ਕੇ ਘਰ ਆਇਆ ਤਾਂ ਕਮਰੇ ''ਚ ਛੋਟੇ ਦੀ ਲਟਕ ਰਹੀ ਸੀ ਲਾਸ਼

04/16/2018 8:00:14 AM

ਲੁਧਿਆਣਾ, (ਮਹੇਸ਼)-18 ਸਾਲਾ ਇਕ ਲੜਕੇ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੀਪਕ ਦੀ ਲਾਸ਼ ਐਤਵਾਰ ਸਵੇਰੇ ਮਹਾਦੇਵ ਨਗਰ ਸਥਿਤ ਉਸ ਦੇ ਕਮਰੇ ਵਿਚ ਲਟਕਦੀ ਹੋਈ ਮਿਲੀ। ਡਾਬਾ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦਾ ਪਤਾ ਅੱਜ ਸਵੇਰੇ ਕਰੀਬ 6 ਵਜੇ ਲੱਗਾ ਜਦੋਂ ਦੀਪਕ ਦਾ ਭਰਾ ਸੁਸ਼ੀਲ ਨਾਈਟ ਸ਼ਿਫਟ ਲਾ ਕੇ ਫੈਕਟਰੀ ਤੋਂ ਵਾਪਸ ਕਮਰੇ 'ਚ ਪਹੁੰਚਿਆ ਤਾਂ ਦੀਪਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਘਟਨਾ ਸਥਾਨ 'ਤੇ ਪਹੁੰਚੀ। ਥਾਣਾ ਮੁਖੀ ਇੰਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੀਪਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲਾ ਗੌਂਡਾ ਦੇ ਖਰਬੋਪੁਰ ਦਾ ਰਹਿਣ ਵਾਲਾ ਸੀ ਅਤੇ ਇਥੇ ਖੁਸ਼ੀ ਰਾਮ ਦੇ ਵਿਹੜੇ ਵਿਚ ਵੱਡੇ ਭਰਾ ਸੁਸ਼ੀਲ ਨਾਲ ਰਹਿੰਦਾ ਸੀ। 
ਦੀਪਕ ਵੀ ਢੰਡਾਰੀ ਰੋਡ 'ਤੇ ਜੀ. ਐੱਸ. ਆਟੋ ਵਿਚ ਕੰਮ ਕਰਦਾ ਸੀ, ਜਿੱਥੇ ਵੱਡਾ ਭਰਾ ਕਰਦਾ ਸੀ। ਦੀਪਕ ਦੀ ਦਿਨ ਅਤੇ ਸੁਸ਼ੀਲ ਦੀ ਨਾਈਟ ਸ਼ਿਫਟ ਹੁੰਦੀ ਸੀ। ਗੁਰਵਿੰਦਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਦੀਪਕ ਪਿਛਲੇ ਕੁੱਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਮਾਨਸਿਕ ਤੌਰ 'ਤੇ ਬੇਹੱਦ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।


Related News