ਖਾਲੀ ਪਲਾਟ ਨੇੜੇ ਘੁੰਮ ਰਹੇ ਸੀ ਆਵਾਰਾ ਕੁੱਤੇ, ਜਾ ਕੇ ਦੇਖਿਆ ਤਾਂ ਇਲਾਕੇ ''ਚ ਫ਼ੈਲ ਗਈ ਸਨਸਨੀ
Tuesday, Jan 14, 2025 - 04:05 AM (IST)
ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ)- ਸਥਾਨਕ ਮੁਹੱਲਾ ਭੁਮਸੀ ਨੇੜੇ ਸਥਿਤ ਅਬਦੁੱਲਾ ਕਾਲੋਨੀ ਵਿਖੇ ਕੂੜੇ ਦੇ ਢੇਰ ’ਤੋਂ ਕੱਪੜੇ ’ਚ ਲਪੇਟਿਆ ਹੋਇਆ ਕਰੀਬ 5-6 ਮਹੀਨੇ ਦਾ ਭਰੂਣ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ।
ਪੁਲਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਮੁਤਾਬਕ ਅਬਦੁੱਲਾ ਕਾਲੋਨੀ ਨੇੜੇ ਹੀ ਸਥਿਤ ਦੁਕਾਨਦਾਰ ਮੁਹੰਮਦ ਅਤੀਕ ਉਰਫ਼ ਕਾਕਾ ਪੁੱਤਰ ਮੁਹੰਮਦ ਇਸਹਾਕ ਨੇ ਦੱਸਿਆ ਕਿ ਉਸ ਦੀ ਦੀ ਦੁਕਾਨ ਨੇੜੇ ਹੀ ਖਾਲੀ ਪਈ ਜਗ੍ਹਾ, ਜਿੱਥੇ ਆਲੇ-ਦੁਆਲੇ ਦੇ ਲੋਕ ਕੂੜਾ ਸੁੱਟਦੇ ਹਨ।
ਇਹ ਵੀ ਪੜ੍ਹੋ- ਪਤੰਗ ਉਡਾਉਂਦਾ-ਉਡਾਉਂਦਾ ਮੁੰਡਾ ਵਿਹੜੇ 'ਚ ਉੱਬਲਦੇ ਪਾਣੀ 'ਚ ਆ ਡਿੱਗਾ, ਬੁਰੀ ਤਰ੍ਹਾਂ ਸੜ ਗਿਆ ਮਾਸੂਮ
ਜਦੋਂ ਉਸ ਨੇ ਕਈ ਆਵਾਰਾ ਕੁੱਤੇ ਫਿਰਦੇ ਦੇਖੇ ਤਾਂ ਉਸ ਨੂੰ ਸ਼ੱਕ ਹੋਇਆ। ਜਦੋਂ ਉਕਤ ਕੂੜੇ ਦੇ ਢੇਰ ਕੋਲ ਜਾ ਕੇ ਦੇਖਿਆ ਤਾਂ ਉੱਥੇ ਕੱਪੜੇ ’ਚ ਕੋਈ ਚੀਜ਼ ਬੰਨ੍ਹੀ ਪਈ ਦੇਖੀ। ਮੁਹੰਮਦ ਅਤੀਕ ਨੇ ਕਿਹਾ ਕਿ ਕੱਪੜੇ ਨੂੰ ਖੋਲ੍ਹਣ ’ਤੇ ਦੇਖਿਆ ਤਾਂ ਉਸ ’ਚ ਪੰਜ-ਛੇ ਮਹੀਨੇ ਦਾ ਭਰੂਣ ਮਿਲਿਆ।
ਥਾਣਾ ਸਿਟੀ-2 ਦੇ ਐੱਸ.ਐੱਚ.ਓ. ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਭਰੂਣ ਨੂੰ ਕਬਜ਼ੇ ’ਚ ਲੈ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਡਾਕਟਰਾਂ ਦੇ ਬੋਰਡ ਵੱਲੋਂ ਜਾਂਚ ਕੀਤੀ ਜਾਵੇਗੀ। ਰਿਪੋਰਟ ਆਉਣ ’ਤੇ ਜਿੱਥੇ ਅਗਲੀ ਕਾਰਵਾਈ ਕੀਤੀ ਜਾਵੇਗੀ, ਉੱਥੇ ਫਿਲਹਾਲ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Social Media ਦੀ Virtual ਦੁਨੀਆ 'ਚ ਗੁਆਚਾ 'ਬਚਪਨ' ; ਗੁੱਲੀ ਡੰਡਾ, ਪਿੱਠੂ ਤੇ ਲੁਕਣਮੀਚੀ ਹੋਈਆਂ ਖ਼ਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e